(ਸਮਾਜ ਵੀਕਲੀ)
ਵੱਡੀਆਂ ਵੱਡੀਆਂ ਗੱਲਾਂ ਕਰਕੇ
ਕਰਦੇ ਨੇ ਬਹੁਤੇ ਦਾਅਵੇ
ਐਵੇਂ ਤੂੰ ਇਅਤਕਾਦ ਨਹੀਂ ਕਰਨਾ
ਹਰ ਕੋਈ ਅੱਗ ਨਵੀਂ ਹੀ ਲਾਵੇ
ਆਪਣੀ ਪੱਕੀ ਕਰਨ ਦੇ ਖਾਤਰ
ਜਦ ਕੁੱਲੀ ਤੇਰੀ ਢਾਏ
ਵਕਤ ਹੀ ਐਸਾ ਸਾਥੀ ਸੱਜਣਾ
ਸਭ ਨੂੰ ਸਭ ਸਿਖਾਏ…..
ਮੇਰੀ ਥਾਵੇ ਕੌਣ ਸੀ ਰੋਇਆ
ਬੇਦੋਸ਼ਾ ਹੋ ਕੇ ਦੋਸ਼ੀ ਹੋਇਆ
ਕਿ ਰੱਬ ਨੂੰ ਹੀ ਰੱਬ ਵਿਖਾਵੇ
ਵਕਤ ਹੀ ਐਸਾ ਸਾਥੀ ਸੱਜਣਾ
ਸਭ ਨੂੰ ਸਭ ਸਿਖਾਏ…..
ਮਿੱਟੀ ਮੇਰੀ ਗੁੰਨ ਨਾ ਹੋਈ
ਮੂੰਹ ਵਿੱਚ ਚੁੰਨੀ ਤੁੰਨ ਨਾ ਹੋਈ
ਅੱਥਰੂ ਅਜੇ ਵੀ ਲੁਕੇ ਹੀ ਨਾ
ਕਿਸੇ ਥਾਂ ਸੀ ਬੜੇ ਲੁਕਾਏ
ਵਕਤ ਹੀ ਐਸਾ ਸਾਥੀ ਸੱਜਣਾ
ਸਭ ਨੂੰ ਸਭ ਸਿਖਾਏ……
ਕੱਲ੍ਹ ਹੀ ਹਾਲੇ ਸੁੱਕਕੇ ਮਰਿਆ
ਨੈਣਾਂ ਵਾਲਾ ਸੀ ਬੂਟਾ ਅੜਿਆ
ਸੀਨੇ ਦੇ ਵਿਚ ਖੰਜਰ ਲੱਥਾ
ਪਰ ਕਤਲ ਨਾ ਹੋਇਆ ਥਿਆਏ
ਵਕਤ ਹੀ ਐਸਾ ਸਾਥੀ ਸੱਜਣਾ
ਸਭ ਨੂੰ ਸਭ ਸਿਖਾਏ…..
ਮੇਰੇ ਅੰਦਰ ਚਾਅ ਮਰੇ ਨੇ
ਜੋ ਮੁਹੱਬਤ ਬਣ ਸੀ ਆਏ
ਮੇਰੀਂ ਪੈਰੀਂ ਕੰਡੇ ਨੇ ਹੁਣ
ਤੇ ਆਪ ਹੀ ਮੈਂ ਵਿਛਾਏ
ਵਕਤ ਹੀ ਐਸਾ ਸਾਥੀ ਸੱਜਣਾ
ਸਭ ਨੂੰ ਸਭ ਸਿਖਾਏ…..
ਸਿਮਰਨ ਜਦ ਤੇਰੀ ਜਿੰਦ ਮੁੱਕੀ ਏ
ਰੋਂਦਾ ਕੋਈ ਨਾ ਜਾਏ
ਦੁਨੀਆ ਦਾ ਕੁਝ ਬੋਝ ਹੀ ਲੱਥਾ
ਸਭ ਨੇ ਸ਼ੁਕਰ ਮਨਾਏ
ਪਰ ਕਿਸੇ ਨਾ ਵੇਖੇ ਤੇਰੇ ਹੋਕੇ
ਤੇ ਜੋ ਤੂੰ ਦਰਦ ਹੰਢਾਏ
ਵਕਤ ਹੀ ਐਸਾ ਸਾਥੀ ਸੱਜਣਾ
ਸਭ ਨੂੰ ਸਭ ਸਿਖਾਏ…..
ਲਿਖਤ:- ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ (ਸਮਾਣਾ )
ਮੋਬਾਈਲ :- 7814433063
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly