(ਸਮਾਜ ਵੀਕਲੀ)
ਸਮਾ ਆਉਂਦਾ ਰਹਿੰਦਾ, ਕਦੇ ਦੁੱਖ ਦਾ ਤੇ ਕਦੇ ਸੁੱਖ ਦਾ,
ਕਦੇ ਸੱਤ ਪਕਵਾਨ ਖਾਣ ਦਾ, ਕਦੇ ਖਾਲੀ ਪੇਟ ਭੁੱਖ ਦਾ।
ਕਦੇ ਉਚਾਈਆਂ ਸਿਖਰਾਂ ਤੇ, ਕਦੇ ਜ਼ਮੀਨ ਤੇ ਥੱਲੇ ਦਾ,
ਕਦੇ ਬਦਨਾਮੀ ਬਿਨਾ ਗੱਲ ਤੋ,ਕਦੇ ਮਾਣ ਏ ਬੱਲੇ ਬੱਲੇ ਦਾ।
ਮਾੜੇ ਬੰਦੇ ਤੋ ਹਮੇਸਾ,ਦੂਰ ਬਣਾ ਕੇ ਰੱਖੀਏ ਰਾਬਤਾ,
ਨਿੰਦਿਆ , ਚੁਗਲੀ , ਨਸ਼ਾ ਮਾੜੀਆ ਨੇ ਆਦਤਾਂ।
ਸੱਚ ਦਿਖਾਉਦਾ ਸ਼ੀਸ਼ਾ , ਕਦੇ ਉਹ ਵੀ ਟੁੱਟਦਾ ਏ,
ਮਾੜਾ ਹੁੰਦਾ ਬਾਪ ਲਈ,ਜਦ ਅਰਥੀ ਪੁੱਤ ਦੀ ਚੁੱਕਦਾ ਏ।
ਕੰਮ ਨਾ ਕਰੇ ਆਲਸੀ , ਨਾਲ ਗੱਲਾ ਦੇ ਸਾਰਦਾ ਏ ,
ਨਸ਼ੇੜੀ ਆਪ ਤਾਂ ਮਰਦਾ, ਨਾਲੇ ਟੱਬਰ ਨੂੰ ਵੀ ਮਾਰਦਾ ਏ।
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly