ਤੀਆਂ

(ਸਮਾਜ ਵੀਕਲੀ)

ਚੜ੍ਦਾ ਸੀ ਸਾਉਣ ਮਹੀਨਾ,ਮਸਤੀ ਬੜੇ ਜੋਰਾ ਤੇ ॥

ਅੰਤਾਂ ਦੀ ਚੜ੍ਦੀ ਲਾਲੀ,ਕੁੜੀਆ ਅਤੇ ਮੋਰਾ ਤੇ ॥

ਪਿਪਲੀ ਤੇ ਪੀਘ ਚੜਾਈ,ਪੱਤੇ ਹੱਥੀ ਹੋਣੋ ਸੀ….

ਭੁੱਲਦੇ ਨਾਂ ਚੇਤਿਆ ਵਿੱਚੋ,

ਕਿੰਨ੍ਹੇ ਦਿਨ ਸੋਹਣੇ ਸੀ……

ਭੁੱਲਦੇ………

ਸੁਹਰਿਆਂ ਤੋਂ ਲੈ ਕੇ ਛੁੱਟੀਆ,

ਪੇਕੇ ਪਿੰਡ ਆਈਆ ਨੇ॥

ਪਲਕਾ ਦੇ ਉਤੇ ਬਿਠਾਇਆ,

ਵੱਡੀਆ ਭਰਜਾਈਆ ਨੇ॥

ਮਾਹੀਏ ਦੇ ਇੱਕ ਮਹੀਨਾ,

ਦਰਸਨ ਨਹੀਂ ਪਾਉਣੇ ਸੀ……

ਭੁੱਲਦੇ………

ਪਿਛਲੇ ਪਹਿਰ ਫਿਰਨੀ ਉਤੇ,

ਕਿੱਕਲੀ ਦਾ ਜੋਰ ਬੜਾ॥

ਝਾਂਜਰ ਦੀ ਛਣ ਛਣ ਦੇ ਨਾਲ,

ਮਿੱਠੜਾ ਸੀ ਸੋਰ ਬੜਾ ॥

ਲੈਅ ਦੇ ਵਿੱਚ ਵੱਜਦੀ ਤਾੜੀ,

ਉੱਚੇ ਸੁਰ ਲਾਉਣੇ ਸੀ ……

ਭੁੱਲਦੇ…….

ਕੱਲ੍ੀ ਹੁਣ ਸੋਚੀ ਜਾਵਾ,

ਕਿੱਧਰ ਉਹ ਸਾਉਣ ਗਏ॥

ਦੱਸਦੇ ਸੁਰਜੀਤ ਫੁਲੇੜੇ,

ਬਿਖ਼ਰ ਕਿਉ ਗਾਉਣ ਗਏ॥

ਬੀਤੇ ਨੂੰ ਕਹਿਣਾ ਪੈ ਗਿਆ,

ਦਿਨ ਉਹ ਪ੍ਹੋਹਣੇ ਸੀ…..

ਭੁੱਲਦੇ ਨਾਂ ਚੇਤਿਆ ਵਿੱਚੋ,

ਕਿੰਨ੍ਹੇ ਦਿਨ ਸੋਹਣੇ ਸੀ…..

ਭੁੱਲਦੇ…….

ਸੁਰਜੀਤ ਫੁਲੇੜਾ

9815533945

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਰਸੀ ਕੋਲ਼ੋਂ ਹੁਣ ਚੰਗੇ ਦੀ ਆਸ ਨਹੀਂ..
Next articleਤੀਜੀਆਂ ਨਿਊਜ਼ੀਲੈਂਡ ‘ਸਿੱਖ ਖੇਡਾਂ’ ਦਾ ਹੋਇਆ ਐਲਾਨ, “27-28 ਨਵੰਬਰ” ਨੂੰ ਮੁੜ ਲੱਗਣਗੀਆਂ ਰੌਣਕਾਂ