(ਸਮਾਜ ਵੀਕਲੀ)
ਅੱਜ ਦੇ ਸਮੇਂ ’ਚ ਥਾਇਰਾਇਡ ਦਾ ਰੋਗ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਦਮੀਆਂ ਦੇ ਮੁਕਾਬਲੇ ਇਸ ਦਾ ਜ਼ਿਆਦਾ ਸ਼ਿਕਾਰ ਅੋਰਤਾ ਹੋ ਰਹੀਆਂ ਹਨ, ਥਾਇਰਾਈਡ ਦੀ ਸਮੱਸਿਆ ਅੱਜ ਦੇ ਸਮੇ ਵਿੱਚ ਆਮ ਹੋ ਗਈ ਹੈ। ਥਾਇਰਾਇਡ ਦਾ ਸੰਬੰਧ ਹਾਰਮੋਂਨਸ ਦੇ ਵਿਗੜਦੇ ਸੰਤੁਲਨ ਨਾਲ ਹੈ। ਜਦੋਂ ਇਹ ਹੱਦ ਤੋਂ ਜ਼ਿਆਦਾ ਵੱਧ ਜਾਂਦਾ ਹੈ ਤਾਂ ਸਰੀਰ ਵਿਚ ਭਾਰਾਪਨ ਆਉਣ ਲੱਗ ਜਾਂਦਾ ਹੈ ਅਤੇ ਜਦੋਂ ਘੱਟਣ ਲੱਗ ਜਾਵੇ ਫਿਰ ਸਰੀਰ ਸੁੱਕਣਾ ਸੁਰੂ ਹੋ ਜਾਦਾ ਹੈ,
ਥਾਇਰਾਈਡ ਤਿੱਤਲੀ ਦੇ ਆਕਾਰ ਦੀ ਗ੍ਰੰਥੀ ਹੁੰਦੀ ਹੈ, ਜੋ ਗਲੇ ਵਿਚ ਪਾਈ ਜਾਂਦੀ ਹੈ। ਇਹ ਗ੍ਰੰਥੀ ਊਰਜਾ ਅਤੇ ਪਾਚਨ ਦੀ ਮੁੱਖ ਗ੍ਰੰਥੀ ਹੈ। ਇਹ ਇਕ ਤਰ੍ਹਾਂ ਦੇ ਮਾਸਟਰ ਲੀਵਰ ਵਾਂਗ ਹੈ, ਜੋ ਅਜਿਹੇ ਜੀਨਸ ਦਾ ਰਿਸਾਅ ਕਰਦੀ ਹੈ, ਜਿਸ ਨਾਲ ਕੋਸ਼ਿਕਾਵਾਂ ਆਪਣਾ ਕੰਮ ਚੰਗੀ ਤਰ੍ਹਾਂ ਕਰਦੀਆਂ ਹਨ। ਇਸ ਗ੍ਰੰਥੀ ਦੇ ਸਹੀ ਤਰੀਕੇ ਨਾਲ ਕੰਮ ਨਾ ਕਰ ਸਕਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ.
ਲੱਛਣ.
ਥਕਾਵਟ, ਦਿਲ ਜ਼ਿਆਦਾ ਧੜਕਣਾ, ਫਿਕਰਮੰਦੀ ਜਾਂ ਉਦਾਸੀ, ਪੱਠਿਆਂ ਦੀ ਕਮਜ਼ੋਰੀ, ਹੱਥ ਪੈਰ ਕੰਬਣੇ, ਅੱਖਾਂ ਬਾਹਰ ਨੂੰ ਨਿਕਲੀਆਂ ਹੋਈਆਂ, ਗਰਮੀ ਬਰਦਾਸ਼ਤ ਨਾ ਕਰ ਸਕਣਾ, ਭੁੱਖ ਜ਼ਿਆਦਾ ਲੱਗਣੀ, ਫਿਰ ਵੀ ਭਾਰ ਘਟਣਾ, ਗਿੱਟਿਆਂ ’ਤੇ ਥੋੜ੍ਹੀ-ਥੋੜ੍ਹੀ ਸੋਜ਼, ਬੇਚੈਨੀ, ਗਾਲੜੀ ਹੋਣਾ, ਨਬਜ਼ ਤੇਜ਼ ਹੋਣਾ (ਸੁੱਤਿਆਂ ਹੋਇਆਂ ਵੀ), ਹਥੇਲੀਆਂ ਪਸੀਨੇ ਨਾਲ ਗਿੱਲੀਆਂ ਹੋਣੀਆਂ ਤੇ ਨੀਂਦ ਦਾ ਘੱਟ ਹੋਣਾ। ਜੇਕਰ ਮਾਂ ਗਰਭ ਦੌਰਾਨ ਥਾਇਰਾਇਡ ਦੀਆਂ ਦਵਾਈਆਂ ਖਾਂਦੀ ਰਹੀ ਹੋਵੇ ਤਾਂ ਨਵਜੰਮੇ ਬੱਚੇ ਦਾ ਭਾਰ ਘੱਟ ਹੋਵੇਗਾ,
ਘਰੇਲੂ ਇਲਾਜ ਨਾਲ ਕਰੋ ਕੰਟਰੋਲ
ਭਾਰ ਘੱਟ, ਡਾਈਬਿਟੀਜ਼ ਅਤੇ ਡਾਈਜੇਸ਼ਨ ਹੀ ਨਹੀਂ ਸਗੋਂ ਥਾਈਰਾਈਡ ਨੂੰ ਕੰਟਰੋਲ ਕਰਨ ਲਈ ਵੀ ਧਨੀਏ ਦੇ ਬੀਜ ਬਹੁਤ ਹੀ ਲਾਭਦਾਇਕ ਹੁੰਦੇ ਹਨ। ਥਾਈਰਾਈਡ ਵਰਗੀ ਬੀਮਾਰੀ ਲਈ ਰੋਜ਼ਾਨਾ ਇਸ ਦਾ ਪਾਣੀ ਪੀਣ ਨਾਲ ਥਾਈਰਾਈਡ ਦੀ ਸਮੱਸਿਆ 15 ਦਿਨਾਂ ‘ਚ ਸਹੀ ਹੋ ਜਾਂਦੀ ਹੈ। ਇੰਨਾ ਹੀ ਨਹੀਂ ਇਸ ਦਾ ਪਾਣੀ ਕੋਲੈਸਟਰੋਲ ਨੂੰ ਘੱਟ ਕਰਦਾ ਹੈ।
ਇੰਝ ਬਣਾਓ ਧਨੀਏ ਦੇ ਬੀਜ ਦਾ ਪਾਣੀ
ਇਸ ਦੇ ਲਈ 2 ਚਮਚੇ ਧਨੀਏ ਦੇ ਬੀਜਾਂ ਨੂੰ ਪੂਰੀ ਰਾਤ 1 ਗਿਲਾਸ ਪਾਣੀ ‘ਚ ਭਿਓ ਕੇ ਰੱਖ ਦਿਓ। ਸਵੇਰੇ ਇਸ ਨੂੰ ਪਾਣੀ ਸਮੇਤ 5 ਮਿੰਟਾਂ ਲਈ ਓਬਾਲੋ ਅਤੇ ਫਿਰ ਛਾਣ ਕੇ ਇਹ ਪਾਣੀ ਗੁਣਗੁਣਾ ਕਰਕੇ ਪੀ ਲਵੋ।
ਵੈਦ ਅਮਨਦੀਪ ਸਿੰਘ ਬਾਪਲਾ
9914611496
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly