(ਸਮਾਜ ਵੀਕਲੀ)
ਸੂਈ ਦੇ ਨੱਕੇ ਵਿੱਚ ਮੈਂ,
ਪੁਰ ਗਿਆ ਸੀ।
ਸੱਚ ਜਾਣੀ ਪੂਰੇ ਦਾ ਪੂਰਾ,
ਮੈਂ ਧੁਰ ਗਿਆ।
ਇਮਤਿਹਾਨ ਲੈ ਰਹੇ ਸੀ ਉਹ,
ਕਾਲੀਆਂ ਰਾਤਾਂ ‘ਚ ਮੇਰਾ।
ਕਾਲੀਆਂ ਰਾਤਾਂ ‘ਚ ਵੀ ਮੈਂ,
ਤੁਰ ਗਿਆ ਸੀ।
ਸੁਆਲ ਕਿਹੜਾ ਸੀ ਜਿਹੜਾ,
ਕੱਢਿਆ ਨਾ ਜਾਂਦਾ।
ਮਾਮਲਾ ਦਿਲ ਦਾ ਸੀ,
ਮੈਂ ਤਾਂ ਨਾਲ ਗੁਰ ਗਿਆ ਸੀ।
ਬੇਤਾਲਾ,ਬੇਸੁਰਾ ਕਰਨ ਦੀ,
ਹੋਈ ਬਹੁਤ ਕੋਸ਼ਿਸ਼।
ਮੈਂ ਠੁਮਰੀ ਦੇ ਨਾਲ ਹੋ,
ਇੱਕ ਸੁਰ ਗਿਆ ਸੀ।
ਜਸਪਾਲ ਜੱਸੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly