ਤਖਤੋ ਤਾਜ

ਰਿੱਕਵੀਰ ਸਿੰਘ ਰਿੱਕੀ

(ਸਮਾਜ ਵੀਕਲੀ)

ਜਿੰਨਾ ਦੇ ਉੱਚੇ, ਤਖਤੋ ਤਾਜ ਸੀ ਹੂੰਦੇ
ਉਹ ਵੀ ਦੇਖੇ, ਦਾਣੇ ਦਾਣੇ ਤੋਂ, ਮੁਹਤਾਜ ਮੀਆਂ

ਅਣਖੀ ਪੁੱਤ, ਤੇ ਜੋ ਧੀ ਹੋਏ ਸਿਆਣੀ
ਪਰਿਵਾਰ ਨੂੰ ਉਨ੍ਹਾਂ ਤੇ ਸਦਾ ਨਾਜ ਮੀਆਂ

ਜੱਗ ਚਾ ਕੀ ਉਹ ਨੇਕੀ ਖੱਟਣ ਗਏ
ਤੀਵੀਂ, ਬੰਦਾ ਜਿਹੜੇ ਹੋਵਨ ਬੇ ਲਾਜ ਮੀਆਂ

ਲੱਖ ਭਾਵੇਂ ਫੈਸ਼ਨ ਹੋਣ ਜੱਗ ਤੇ
ਬਜੁਰਗਾਂ ਬਿਨਾਂ ਨਾਂ ਨੇਪਰੇ ਚੜਣ ਕਾਜ ਮੀਂਆ

ਲੋਭੀਆਂ ਨੂੰ ਕਿੰਝ ਰਜਾਉਣ ਮਾਪੇ
ਇੱਕ ਧੀ ਦੇਣ, ਤੇ ਦੂਜਾ ਦਾਜ ਮੀਆਂ

ਟੁੱਟ ਜਾਵਨ ਤਾਰਾ ਜਿਸ ਸਤਾਰ ਦੀਆਂ
ਉਹ ਫਿਰ ਕਦੋ ਲਾਉਂਦੇ ਸੁਰ ਸਾਜ ਮੀਂਆ

ਕਾਵਾਂ ਨਾਲ ਕਦ ਕਰਨ ਮੁਕਾਬਲੇ
ਜਿਹੜੇ ਉੱਚੇ ਉੱਡਣ ਅੰਬਰ ਬਾਜ਼ ਮੀਂਆ

ਸ਼ਾਹੂਕਾਰ ਦੀ ਵਹੀ ਤੋ ਨਾ ਕਦੇ ਮੂਲ ਲੱਥਿਆ
ਮੁੜਦਾ ਨਾ ਜਦੋਂ ਤੱਕ ਉਸਦਾ ਵਿਆਜ ਮੀਂਆ

ਰਿਕਵੀਰ ਬੰਦੇ ਰੱਬ ਬਣਦੇ ਦੇਖੇ, ਮਾਲਕ
ਜਿਹੜਾ ਮਿੱਟੀ ਦੇ ਬੁੱਤ ਰਿਹਾ ਆਪ ਸਾਜ ਮੀਆਂ

ਮਾਨਸਾ ਵਾਲਿਆ ਸ਼ਾਇਰ ਕਹਾਉਣਾ ਸੌਖਾ
ਸ਼ਾਇਰੀ ਦਾ ਹੋਵੇ ਤਾਂ ਕੋਈ ਅੰਦਾਜ ਮੀਂਆ

ਰਿੱਕਵੀਰ ਸਿੰਘ ਰਿੱਕੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਡ‌ ਗਏ ਹਾਸੇ …..
Next articleਅਰਜੋਈ