ਹਾਦਸੇ ’ਚ ਤਿੰਨ ਕਿਸਾਨ ਬੀਬੀਆਂ ਦੀ ਮੌਤ

 

  • ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲਾ ਨਾਲ ਸਬੰਧਤ ਸਨ ਮ੍ਰਿਤਕ ਔਰਤਾਂ

ਨਵੀਂ ਦਿੱਲੀ (ਸਮਾਜ ਵੀਕਲੀ):ਟਿਕਰੀ-ਬਹਾਦੁਰਗੜ੍ਹ ਸਰਹੱਦ ’ਤੇ ਵੀਰਵਾਰ ਨੂੰ ਤੜਕੇ ਟਿੱਪਰ ਨੇ ਤਿੰਨ ਕਿਸਾਨ ਔਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਇਹ ਔਰਤਾਂ ਪ੍ਰਦਰਸ਼ਨ ਵਾਲੀ ਥਾਂ ’ਤੇ ਰੁਕੀਆਂ ਹੋਈਆਂ ਸਨ ਜਿੱਥੇ ਕਿਸਾਨ ਪਿਛਲੇ 11 ਮਹੀਨਿਆਂ ਤੋਂ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਡਟੇ ਹੋਏ ਹਨ। ਮ੍ਰਿਤਕ ਔਰਤਾਂ ਦੀ ਪਛਾਣ ਅਮਰਜੀਤ ਕੌਰ, ਗੁਰਮੇਲ ਕੌਰ ਤੇ ਸੁਖਵਿੰਦਰ ਕੌਰ ਵਾਸੀ ਖੀਵਾ ਦਿਆਲੂ ਵਾਲਾ (ਮਾਨਸਾ) ਵਜੋਂ ਹੋਈ ਹੈ ਜਦੋਂ ਕਿ ਦੋ ਔਰਤਾਂ ਗੁਰਮੇਲ ਕੌਰ ਤੇ ਹਰਮੀਤ ਕੌਰ ਗੰਭੀਰ ਜ਼ਖ਼ਮੀ ਹੋ ਗਈਆਂ। ਇਹ ਸਾਰੀਆਂ ਔਰਤਾਂ ਸਵੇਰੇ ਛੇ ਵਜੇ ਦਿੱਲੀ ਮੋਰਚੇ ਤੋਂ ਪੰਜਾਬ ਵਾਪਸ ਆਉਣ ਲਈ ਝੱਜਰ ਪੁਲ ਦੇ ਥੱਲੇ ਰੇਲਵੇ ਸਟੇਸ਼ਨ ’ਤੇ ਪਹੁੰਚਣ ਲਈ ਸੜਕ ਦੇ ਡਿਵਾਈਡਰ ’ਤੇ ਬੈਠ ਕੇ ਆਟੋ ਰਿਕਸ਼ੇ ਦੀ ਉਡੀਕ ਕਰ ਰਹੀਆਂ ਸਨ।

ਇਸ ਦੌਰਾਨ ਟਿੱਪਰ ਨੇ ਇਨ੍ਹਾਂ ਔਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਮਗਰੋਂ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਅੱਜ ਇੱਕ ਵਜੇ ਟਿੱਪਰ ਡਰਾਈਵਰ ਅਤੇ ਮਾਲਕ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਪਕੌੜਾ ਚੌਕ ਵਿੱਚ ਦੋ ਘੰਟੇ ਜਾਮ ਲਾਇਆ ਗਿਆ। ਇਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀ ਔਰਤਾਂ ਨੂੰ ਪੰਡਿਤ ਭਾਗਵਤ ਦਿਆਲ ਸ਼ਰਮਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਰੋਹਤਕ ਵਿੱਚ ਰੈਫਰ ਕੀਤਾ ਗਿਆ ਹੈ। ਇਹ ਸਾਰੀਆਂ ਔਰਤਾਂ 50 ਤੋਂ 55 ਸਾਲ ਦੀ ਉਮਰ ਦੀਆਂ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੱਲ ਹਿੰਦ ਕਿਸਾਨ ਸਭਾ,ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਦੁਆਬਾ ਸੰਘਰਸ਼ ਕਮੇਟੀ ਵੱਲੋਂ ਤਹਿਸੀਲਦਾ ਮਹਿਤਪੁਰ ਨੂੰ ਮੰਗ ਪੱਤਰ ਦਿੱਤਾ
Next articleਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ