(ਸਮਾਜ ਵੀਕਲੀ)
ਅਸੀਂ ਲੋਕ ਤਿੰਨ ਪੱਪਿਆਂ ਨੂੰ ਸਮਝ ਨ੍ਹੀਂ ਸਕੇ।
ਪ-ਪਲਾਟ
ਪ-ਪਲੇਟ
ਪ-ਪਲਾਂਟ
ਪਲਾਟ- ਹਰ ਕਹਾਣੀ,ਨਾਵਲ ਆਦਿ ਦਾ ਇੱਕ ਪਲਾਟ ਘੜਿਆ ਜਾਂਦਾ। ਅਸੀਂ ਲੋਕ ਫੋਕੀ ਵਾਹ-ਵਾਹ ਕਰਨ ਲੱਗ ਜਾਨੇ ਆਂ। ਕਦੀ ਨ੍ਹੀਂ ਸਮਝਦੇ ਕਿ ਇਹ ਕਹਾਣੀ ਦਾ ਪਲਾਟ ਘੜਨ ਵਾਲ਼ੇ ਦਾ ਅਸਲ ਮਕਸਦ ਹੈ ਕੀ? ਜਦੋੰ ਵੇਲ਼ਾ ਵਿਹਾ ਕੇ ਸਮਝਦੇ ਆਂ,ਉਦੋਂ ਪਲਾਟ ਘੜਨ ਵਾਲਾ/ਸੂਤਰਧਾਰ ਸਾਡਾ ਦਿਮਾਗ ਖੋਖਲਾ ਕਰ ਚੁੱਕਿਆ ਹੁੰਦਾ ਹੈ।
ਪਲੇਟ- ਜੋ ਕੁਝ ਸੋਹਣਾ ਦਿਸਣ ਵਾਲ਼ਾ ਸਾਨੂੰ ਪਲੇਟ ਵਿੱਚ ਰੱਖ ਕੇ ਪਰੋਸਿਆ ਜਾਂਦਾ,ਅਸੀਂ ਉਸਨੂੰ ਫਰੋਲ ਕੇ ਵੇਖਣ ਦੀ ਬਿਜਾਏ,ਝੱਟ ਸਵੀਕਾਰ ਕਰ ਲੈਨੇ ਆਂ। ਫੇਰ ਭਾਵੇਂ ਪਰੋਸੀ ਤੇ ਸਵੀਕਾਰ ਕੀਤੀ ਓਹ “ਚੀਜ਼” ਸਾਨੂੰ ਤਾਉਮਰ ਔਖਿਆਂ ਕਰਦੀ ਰਵ੍ਹੇ।
ਪਲਾਂਟ- ਆਹ ਪ ਅਹਿਮ ਹੈ,ਪਰ ਇਸਦੀ ਮਾਰ ਅਸੀਂ ਚਿਰਾਂ ਤੋਂ ਝੱਲ੍ਹਦੇ ਆ ਰਹੇ ਹਾਂ। ਇਹ ਪੱਪਾ ਇਹੋ ਜਿਹਾ ਹੈ ਕਿ ਜਵਾਨ ਦਿਮਾਗ਼ਾਂ ਨੂੰ ਅਜਿਹਾ ਕੀੜਾ ਲਾਉਂਦਾ,ਜੋ ਕੈਂਸਰ ਦਾ ਰੂਪ ਧਾਰ ਲੈਂਦਾ ਹੈ। ਪਲਾਂਟ ਕੀਤੇ ਹਰ ਬੰਦੇ ‘ਚੋਂ ਸਾਨੂੰ ਪੰਜਾਬ ਦਾ ਭਵਿੱਖ ਨਜ਼ਰ ਆਉਣ ਲੱਗ ਪੈਂਦਾ ਆ। ਅਸੀਂ ਸਮਝ ਈ ਨ੍ਹੀਂ ਪਾਉਂਦੇ ਕਿ ਇੱਕੋ ਦਮ/ਅਚਨਚੇਤ ਛਾਏ ਬੰਦੇ ਦਾ ਅਸਲ ਮਕਸਦ ਹੈ ਕੀ? ਬਸ ਜਿੰਦਾਬਾਦ-ਮੁਰਦਾਬਾਦ ਤੋਂ ਸਿਵਾ ਸਾਡੇ ਜ਼ਿਹਨ ਵਿੱਚ ਕੁਝ ਆਉਂਦਾ ਈ ਨ੍ਹੀਂ। ਪਲਾਂਟੜ ਬੰਦੇ ਸਾਡੇ ਸਿਰ ਉੱਤੇ ਆਪਣਾ ਕਾਰੋਬਾਰ ਬਣਾ ਕੇ,ਇੱਕ ਪਾਸੇ ਤੁਰਦੇ ਬਣਦੇ ਨੇ। ਓਹ ਉਦੋਂ ਤੱਕ ਸਾਡੇ ਚਹੇਤੇ ਹੁੰਦੇ ਨੇ,ਜਦੋਂ ਤੱਕ ਪਰਦੇ ਪਿੱਛੇ ਬੈਠਾ ਸੂਤਰਧਾਰ,ਓਹਨੂੰ ਦਿਸ਼ਾ ਨਿਰਦੇਸ਼ ਦਿੰਦਾ ਰਹਿੰਦਾ। ਬਸ ਆਹੀ ਸਾਡੀ ਪੰਜਾਬੀਆਂ ਦੀ ਤਰਾਸਦੀ ਹੈ।
ਜਸਵਿੰਦਰ ਪੰਜਾਬੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly