ਤਿੰਨ ਪੰਨਿਆਂ ਦੀ ਕਿਤਾਬ 

 ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਤੇਰੀ ਜ਼ਿੰਦਗੀ ਤਿੰਨ ਪੰਨਿਆਂ ਦੀ ਕਿਤਾਬ ਸੱਜਣਾ।

ਜੇਹਦਾ ਕਦੇ ਵੀ ਨਾ ਲਾਇਆ ਤੂੰ ਹਿਸਾਬ ਸੱਜਣਾ।
ਤੇਰੀ ਜ਼ਿੰਦਗੀ ਤਿੰਨ……….
ਕੀ ਕੀ ਪੜਿਆ ਤੇ ਪੜ੍ਹਕੇ ਕੀ ਕੀ ਸਿਖ ਹੋ ਗਿਆ।
ਪਹਿਲਾਂ ਤੇ ਆਖਰੀ ਪਹਿਲਾਂ ਹੀ ਤੇਰਾ ਲਿਖ ਹੋ ਗਿਆ।
ਐਵੇਂ ਫਿਰ ਵੀ ਤੂੰ ਦੇਖੀਂ ਜਾਨਾਂ ਖ਼ਾਬ ਸੱਜਣਾ।
ਜੇਹਦਾ ਕਦੇ ਵੀ ਨਾ ਲਾਇਆ ਤੂੰ ਹਿਸਾਬ ਸੱਜਣਾ।
ਤੇਰੀ ਜ਼ਿੰਦਗੀ ਤਿੰਨ……….
ਵਿਚਕਾਰ ਵਾਲਾ ਪੰਨਾ ਤੇਰੇ ਹੱਥ ਵੱਸ ਓਏ।
ਜੋ ਜੋ ਕਰਨਾ ਤੂੰ ਉਹੀਂ ਲਿਖ ਸੱਚ ਓਏ।
ਤੈਥੋਂ ਮੰਗਣਾ ਹੀ ਇਹਦਾ ਓਏ ਜਵਾਬ ਸੱਜਣਾ।
ਜੇਹਦਾ ਕਦੇ ਵੀ ਨਾ ਲਾਇਆ ਤੂੰ ਹਿਸਾਬ ਸੱਜਣਾ।
ਤੇਰੀ ਜ਼ਿੰਦਗੀ ਤਿੰਨ……….
ਨਰਿੰਦਰ ਲੜੋਈ ਜੇ ਕੁਝ ਨਾ ਮੰਨਿਆ ਤੂੰ।
ਉਥੇ ਜਾਕੇ ਬਦਲਿਆਂ ਜਾਣਾ ਨਹੀਂਓ ਪੰਨਿਆਂ ਨੂੰ।
ਇਥੇ ਬਣ ਬਣ ਬਹਿੰਦਾ ਤੂੰ ਨਵਾਬ ਸੱਜਣਾ।
ਜੇਹਦਾ ਕਦੇ ਵੀ ਨਾ ਲਾਇਆ ਤੂੰ ਹਿਸਾਬ ਸੱਜਣਾ।
ਤੇਰੀ ਜ਼ਿੰਦਗੀ ਤਿੰਨ……….
ਤੇਰੀ ਜ਼ਿੰਦਗੀ ਐ ਡੈਂਸ ਡੈਂਸ ਤੂੰ ਭਰ ਲਈ।
ਮੌਜ ਤੇਰੀ ਆ ਜੋ ਮਰਜ਼ੀ ਤੂੰ ਕਰ ਲਈ।
ਚਾਹੇਂ ਚੰਗਾ ਕਰ ਲਈ ਜਾ ਖ਼ਰਾਬ ਸੱਜਣਾ।
ਜੇਹਦਾ ਕਦੇ ਵੀ ਨਾ ਲਾਇਆ ਤੂੰ ਹਿਸਾਬ ਸੱਜਣਾ।
ਤੇਰੀ ਜ਼ਿੰਦਗੀ ਤਿੰਨ……….
 ਨਰਿੰਦਰ ਲੜੋਈ ਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਲਾਤਕਾਰੀ
Next articleਸੋਚ