ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਟੀਮ ਫਰਾਂਸ ਅਤੇ ਭਾਰਤ ਵੱਲੋਂ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਭਾਰਤ ਦੇ ਸੂਬਾ (ਉੜੀਸਾ) ਦੇ ਜੰਗਲਾਂ ਵਿੱਚ ਆਦਿ-ਵਾਸੀ ਜ਼ਰੂਰਤ ਮੰਦ ਇਲਾਕੀਆਂ ਵਿੱਚ (ਸਬਮਰਸੀਬਲ ਪੰਪਾਂ) ਦੀ ਛਬੀਲ ਜੋ ਕੇ ਤਿੰਨ ਜੂਨ ਤੋ ਸ਼ੁਰੂ ਕੀਤੀ ਗਈ ਸੀ। ਉਹ ਅੱਜ ਤਿੰਨ ਅਗਸਤ ਤਿੰਨ ਮਹੀਨੇ ਹੋ ਚੁੱਕੇ ਹਨ। ਜੋ ਅੱਜ ਵੀ ਲਗਾਤਾਰ ਜਾਰੀ ਹੈ। ਪ੍ਰੈਸ ਨੂੰ ਇਹ ਜਾਣਕਾਰੀ (ਬੇਗਮਪੁਰਾ ਏਡ ਇੰਟਰਨੈਸ਼ਨਲ) ਸੰਸਥਾ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਗੜਾਂ ਜੀ ਨੇ ਦਿੰਦੀਆਂ ਦੱਸਿਆ ਉਹਨਾਂ ਕਿਹਾ ਕੇ ਸਬਮਰਸੀਬਲ ਪੰਪਾਂ ਦੀ ਇਹ ਛਬੀਲ ਉੜੀਸਾ ਦੇ ਆਦਿ-ਵਾਸੀ ਜ਼ਰੂਰਤ ਮੰਦ ਇਲਾਕੀਆਂ ਵਿੱਚ ਲਗਵਾਈ ਗਈ ਹੈ। ਜਿੱਥੇ ਉੱਥੇ ਦੇ ਲੋਕ ਛੱਪੜਾਂ ਟੋਬਿਆਂ ਦਾ ਗੰਦਾ ਪਾਣੀ ਪੀ ਕੇ ਗੁਜ਼ਾਰਾ ਕਰਦੇ ਹਨ। ਜਿਹਨਾਂ ਨਾਲ ਇਹਨਾਂ ਲੋਕਾਂ ਨੂੰ ਬਹੁਤ ਹੀ ਭਿਆਨਕ ਤੋਂ ਭਿਆਨਕ ਬਿਮਾਰੀਆਂ ਲੱਗ ਜਾਦੀਆਂ ਹਨ। ਅਤੇ ਇਹ ਲੋਕ ਸਿੱਧੇ ਹੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇੱਥੇ ਦੱਸਣਯੋਗ ਹੈ ਕੇ ਅੱਜ ਵੀ ਕੁੱਝ ਆਪੇ ਬਣੇ ਓੁਚ ਜਾਤੀ ਦੇ ਜਾਤ ਹੰਕਾਰੀ ਲੋਕ ਇਹਨਾਂ ਨੂੰ ਆਪਣੇ ਖੂਹਾਂ ਨਲ਼ਕੀਆਂ ਤੋਂ ਅੱਜ ਵੀ ਵਰਤਣ ਲਈ ਪਾਣੀ ਨਹੀਂ ਭਰਨ ਦਿੰਦੇ। ਇਹਨਾਂ ਗਰੀਬ,ਦੁੱਖੀ,ਮਜ਼ਬੂਰ,ਲਾਚਾਰਾਂ, ਬੇਵੱਸਾਂ,ਦੀ ਇਸ ਮੁਸ਼ਕਲ ਨੂੰ ਵੇਖਦੀਆਂ ਹੋਈਆਂ। ਸੰਸਥਾ (ਬੇਗਮਪੁਰਾ ਏਡ ਇੰਟਰਨੈਸ਼ਨਲ) ਟੀਮ ਫਰਾਂਸ,ਭਾਰਤ ਨੇ ਸਬਮਰਸੀਬਲ ਪੰਪਾਂ ਦੀ ਸੇਵਾ ਸੁਰੂ ਕੀਤੀ ਹੈ। ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਸੰਸਥਾ ਵੱਲੋਂ ਜਿਹਨਾਂ ਗੁਰੂ ਘਰਾਂ ਦੀਆਂ ਸੰਗਤਾਂ ਅਤੇ ਉੱਥੋਂ ਦੀਆ ਪ੍ਰਬੰਧਕ ਕਮੇਟੀਆਂ ਵੱਲੋਂ ਹੁਣ ਤੱਕ ਸੇਵਾਵਾ ਸਹਿਯੋਗ ਕੀਤਾ ਗਿਆ ਹੈ। (ਬੇਗਮਪੁਰਾ ਏਡ ਇੰਟਰਨੈਸ਼ਨਲ) ਫਰਾਂਸ,ਭਾਰਤ ਵੱਲੋਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹੈ। ਸੰਸਥਾ ਵੱਲੋਂ ਸੰਸਾਰ ਭਰ ਵਿੱਚ ਅਤੇ ਹੋਰਨਾਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਇਸ ਮਹਾਨ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਬੇਨਤੀ ਵੀ ਕੀਤੀ ਗਈ। ਸੰਗਤਾਂ ਨੂੰ ਅਪੀਲ ਕਰਦੀਆਂ ਭਾਈ ਰਾਮ ਸਿੰਘ ਮੈਗੜਾਂ ਜੀ ਨੇ ਕਿਹਾ ਹੈ ਕੇ ਜੇ ਚਾਰ ਪੰਜ ਐਨ ਆਰ ਆਈ ਵੀਰ ਰਲਕੇ ਮਿਲਕੇ ਵੀ ਇੱਕ -ਇੱਕ ਸਬਮਰਸੀਬਲ ਪੰਪ ਦੀ ਵੀ ਸੇਵਾ ਕਰ ਸਕਦੇ ਹਨ। ਤੇ ਇਸ ਮਹਾਨ ਮਹਾਦਾਨ ਵਿੱਚ ਹਿੱਸਾ ਪਾ ਕੇ ਇਹਨਾਂ ਜ਼ਰੂਰਤ ਮੰਦ ਲੋਕਾਂ ਦੀ ਬਾਂਹ ਫੜ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly