ਹਿੰਦੂ ਪਰਿਵਾਰ ’ਤੇ ਤਸ਼ੱਦਦ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਅਗਾਊਂ ਜ਼ਮਾਨਤ

ਲਾਹੌਰ (ਸਮਾਜ ਵੀਕਲੀ):  ਇੱਕ ਹਿੰਦੂ ਪਰਿਵਾਰ ਤੇ 15 ਹੋਰ ਮਹਿਲਾਵਾਂ ’ਤੇ ਜ਼ੁਲਮ ਕਰਨ ਵਾਲੇ ਅੱਠ ਮੁਲਜ਼ਮਾਂ ’ਚੋਂ ਤਿੰਨ ਨੇ ਅੱਜ ਗ੍ਰਿਫ਼ਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਹਾਸਲ ਕਰ ਲਈ ਹੈ। ਇਸ ਸਬੰਧੀ ਸਬੰਧਤ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐੱਫਆਈਆਰ ’ਚ ਜਿਨ੍ਹਾਂ ਅੱਠ ਮੁੱਖ ਮੁਲਜ਼ਮਾਂ ਦੇ ਨਾਂ ਸ਼ਾਮਲ ਸਨ ਉਨ੍ਹਾਂ ’ਚੋਂ ਤਿੰਨ ਨੇ ਅਗਾਊਂ ਜ਼ਮਾਨਤ ਹਾਸਲ ਕਰ ਲਈ ਹੈ।

ਹਿੰਦੂ ਪਰਿਵਾਰ ’ਤੇ ਤਸ਼ੱਦਦ ਕਰਨ ਦੀ ਘਟਨਾ ਇੱਥੋਂ 500 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜ਼ਿਲ੍ਹੇ ’ਚ ਵਾਪਰੀ ਸੀ। ਮੁਲਜ਼ਮਾਂ ਨੇ ਹਿੰਦੂ ਪਰਿਵਾਰ ਤੇ 15 ਹੋਰ ਔਰਤਾਂ ’ਤੇ ਮਸਜਿਦ ’ਚੋਂ ਪਾਣੀ ਪੀਣ ਕਾਰਨ ਤਸ਼ੱਦਦ ਕੀਤਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੁਲਜ਼ਮਾਂ ਮੀਆਂ ਗੱਫਾਰ, ਮੀਆਂ ਰੱਜ਼ਾਕ ਤੇ ਮੀਆਂ ਸੱਤਾਰ ਨੇ ਸਥਾਨਕ ਅਦਾਲਤ ਤੋਂ ਜ਼ਮਾਨਤ ਹਾਸਲ ਕਰ ਲਈ ਹੈ ਪਰ ਪੁਲੀਸ ਨੇ ਉਨ੍ਹਾਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਹੈ। 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿਰਗਾ ਮੀਟਿੰਗ ਦੌਰਾਨ ਝੜਪ ਵਿੱਚ ਨੌਂ ਹਲਾਕ, 6 ਜ਼ਖ਼ਮੀ
Next articleਕਰਨਾਟਕ ਦੇ ਮੰਤਰੀ ਮੁਰੂਗੇਸ਼ ਨਿਰਾਨੀ ਦਾ ਟਵਿੱਟਰ ਖਾਤਾ ਹੈਕ