ਖਿਆਲ ਤੋਂ ਹਕੀਕਤ ਤੱਕ

ਅਸ਼ੀਸ਼ ਬਜਾਜ

 (ਸਮਾਜ ਵੀਕਲੀ)

( ਫੋਨ ਦੀ ਘੰਟੀ ਵੱਜੀ )
…….ਹੈਲੋ,
ਹਾਂ ਪੁੱਤ  ਕਰਮਿਆ,
ਮੈਂ ਤੇਰੀ ਮਾਂ ਬੋਲਦੀ ਆਂ
………..ਪੈਰੀ ਪੈਨਾ ਮਾਂ
ਜਿਉਂਦਾ ਰਹਿ ਪੁੱਤ   ..,..         ਕਿਥੇ ਸੀ ਪੁੱਤ
………ਮੈਂ  ਮੈਂ  …….. ਮਾਂ ਕੰਮ ਤੇ ਸੀ
ਅੱਛਾ ਅੱਛਾ ਜਿਊਦਾਂ ਰਹਿ
ਰੋਟੀ ਖਾ ਲਈ ਪੁੱਤ
……..ਰੋਟੀ!…..ਰੋਟੀ!……...ਹਾਂ ਰੋਟੀ ਅੱਜ ਤਾਂ ਖਾਊਗਾ ਮਾਂ !
ਅੱਜ ਖਾਊਗਾ! ……ਕੀ ਮਤਲਬ !………..ਕੱਲ ਨਹੀਂ ਸੀ ਖਾਧੀ
……….ਨਹੀਂ ਮਾਂ ਕੱਲ……..ਕੱਲ  ਦਿਹਾੜੀ ਨਹੀਂ ਸੀ ਬਣੀ
ਹਾਏ…….
ਓ ਭੋਧੂਆ
ਦਿਹਾੜੀ ਨਹੀਂ ਸੀ ਬਣੀ , ਤਾਂ ਕੀ ਹੋਇਆ…,….
ਰੋਟੀ ਤਾਂ ਖਾਣੀ ਹੀ ਹੋਈ ਨਾ
ਜਾ ਜਾ ਕਿ ਪਹਿਲਾਂ ਗੁਰੂ ਘਰ ਪਰਸ਼ਾਦਾ ਛਕ ਆ
………ਅੱਛਾ ਮਾਂ
ਹੁਣੇ ਜਾ…. ਮੈਂ ਤੈਨੂੰ ਦੁਬਾਰਾ ਫੋਨ ਕਰਦੀ ਆ
………… ਅੱਛਾ ਅੱਛਾ ਮਾਂ ਜਾਨਾ ਵਾਂ
((((ਮਾਂ ਦੀ ਅਵਾਜ਼ ਮੈਨੂੰ ਭਾਰੀ ਜਿਹੀ ਲੱਗੀ ਜਿਵੇਂ ਆਪਣੇ ਰੋਣ ਨੂੰ ਕੁਝ ਪਲਾਂ ਲਈ ਰੋਕਣ ਦੀ ਕੋਸ਼ਿਸ਼ ਕਰਦੀ ਹੋਵੇ) ) ) ) )
(((ਓਸੇ ਪਲ ਦੁਬਾਰਾ ਫੋਨ ਦੀ ਘੰਟੀ ਵੱਜਦੀ ਏ) ) ) )
ਹੈਲੋ
ਹਾਂ ਕਰਮੇ, ਪੁੱਤ ਗੁਰੂ ਘਰ ਜਾ ਕੇ ਕੜਾਹ ਪ੍ਸਾਦਿ ਫੂਕ ਕੇ ਮਾਰ ਖਾਵੀਁ
ਕੇਰਾ ਨਨਕਾਣਾ ਸਾਹਿਬ ਪੁੱਤ ਤੂੰ ਤੱਤਾ  ਤੱਤਾ ਖਾਂ ਗਿਆ ਸੀ
ਬਾਰਮੇਂ ਦਿਨ ਜਾ ਕੇ  ਕਿਤੇ ਤੇਰੇ ਗਲ ਦੇ ਛਾਲੇ ਠੀਕ ਹੋਏ ਸਨ
ਧਿਆਨ ਰੱਖੀ ਪੁੱਤ
ਜਾ  ਜਾ ਛੱਕ ਕੇ ਆ ਪੁੱਤ
ਹਾਂ ਹਾਂ ਮਾਂ ਜਾਨਾ ਵਾਂ
ਮਾਂ ਦੀ ਗੱਲ ਸੁਣ ਮੇਰੀਆਂ ਅੱਖਾਂ ਭਰ ਆਈਆਂ
ਅੱਖਾਂ ਬੰਦ ਕਰ, ਮੈਂ ਸੋਚਦਾ ਰਿਹਾ. ….
ਮਾਂ ਆਪਣੇ ਪੁੱਤ ਬਾਰੇ ਕਿੰਨਾ ਸੋਚਦੀ ਏ…..
ਕਿੰਨਾ ਸਮਝਦੀ ਏ……
ਕਿੰਨਾ ਧਿਆਨ ਰੱਖਦੀ ਏ…..
ਕਿੰਨੀ ਫਿਕਰ ਕਰਦੀ ਏ….
ਕਾਸ਼ ਮਾਂ ਮੇਰੇ ਨਾਲ ਹੁੰਦੀ……
ਇਹ ਸੋਚਦੇ ਸੋਚਦੇ ਮੈਂ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਖੋ ਗਿਆ
ਮਾਂ ਦੀ ਯਾਦ ਵਿੱਚ ਦਿਲ ਕੰਬ ਰਿਹਾ ਸੀ
  ਅੱਖਾਂ ਵਿੱਚ ਭਰੇ  ਹੰਝੂਆਂ ਨੂੰ ਬੰਦ ਪਲਕਾਂ ਨੇ ਰੋਕ ਰੱਖਿਆ ਸੀ
ਅਚਾਨਕ ਕੰਨਾਂ ਵਿੱਚ ਮੱਧਮ  ਜਿਹੀ ਅਵਾਜ਼ ਪਈ….
……..” ਪੰਜ ਤੱਤਾ ਦਾ ਬਣਿਆ , ਏਹ ਮਿੱਟੀ ਦੀ ਢੇਰੀ ਏ
ਚਾਰ ਦਿਨਾਂ ਦਾ ਮੇਲਾ ਵੇ ਬੰਦਿਆਂ, ਏ ਜਿੰਦਗੀ ਤੇਰੀ ਏ “…..
ਹੰਝੂਆਂ ਨੇ ਪਲਕਾਂ ਦਾ ਬੰਨ੍ਹ ਤੋੜਿਆ
ਇੰਝ ਲੱਗਾ ਜਿਵੇਂ ਹੰਝੂਆਂ ਦੀਆਂ ਬੂੰਦਾਂ ਹੱਥਾਂ ਵਿੱਚ ਫੜੇ ਕੜਾਹ
ਪ੍ਸਾਦਿ ਵਿੱਚ ਰੱਚ ਗਈਆਂ ਹੋਣ
ਪਰ ਜਦੋਂ
ਪਲਕਾਂ ਉਠੀਆਂ
ਅੱਖਾਂ ਖੁਲ੍ਹੀਆਂ
ਇਕ ਤਿੱਖੀ ਜਿਹੀ ਲਾਲ ਰੰਗ ਦੀ ਰੌਸ਼ਨੀ ਅੱਖਾਂ ਵਿੱਚ ਪਈ
ਹੱਥਾਂ ਵਿੱਚ ਕੋਈ ਕੜਾਹ ਪ੍ਸਾਦਿ ਨਹੀਂ ਸੀ
ਲਾਲ ਕੱਪੜੇ ਵਿੱਚ ਲਿਪਟਿਆ ਇਕ ਕੁੱਝਾ ਨਜਰੀ ਪਿਆ
ਫ਼ੇਰ ਮੱਧਮ ਜਿਹੀ ਅਵਾਜ਼ ਕੰਨੀ ਪਈ
ਸਤਨਾਮ …… ਵਾਹਿਗੁਰੂ
ਸਤਨਾਮ …… ਵਾਹਿਗੁਰੂ
ਪੁੱਤਰ……….ਮਾਤਾ ਜੀ ਨੂੰ ਵਿਦਾ ਕਰੋ
ਫੁੱਲ ਵਿਸਰਜਿਤ ਕਰੋ  ਪੁੱਤਰ ਜੀ
ਮਾਤਾ ਨੂੰ ਵਿਦਾ ਕਰੋ ਪੁੱਤਰ ਜੀ
ਸਤਨਾਮ ਵਾਹਿਗੁਰੂ ……………..ਸਤਨਾਮ ਵਾਹਿਗੁਰੂ

ਅਸ਼ੀਸ਼ ਬਜਾਜ
9872656002

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleक्या मोदी 6 जनवरी की तरह ट्रंप जैसा हिंसक विरोध प्रदर्शन करेंगे?
Next articleਜ਼ਿੰਦ ਕੱਲੀ ਤੇ ਮਲਾਜੇਦਾਰ ਬਾਹਲੇ, ਮੈਂ ਕੀਹਦਾ- ਕੀਹਦਾ ਮਾਣ ਰੱਖ ਲਾ-