HOME *ਗੁਰੂਆਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਗੁਰੂਆਂ ਦੀ ਧਰਤੀ ਪੰਜਾਬ ਦੇ ਵਿੱਚ...

*ਗੁਰੂਆਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਗੁਰੂਆਂ ਦੀ ਧਰਤੀ ਪੰਜਾਬ ਦੇ ਵਿੱਚ ਰਹਿਣ ਦਾ ਵੀ ਹੱਕ ਨਹੀਂ-ਭਿੰਦਾ, ਢਿੱਲੋਂ*

3

ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਪੰਥ ਕਦੇ ਮੁਆਫ ਨਹੀਂ ਕਰੇਗਾ 

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਸਾਹਿਬਾਨਾਂ ਦੇ ਕੀਤੇ ਗਏ ਅਪਮਾਨ ਦੇ ਰੋਸ ਵਜੋਂ ਦਿੱਤੇ ਗਏ ਪੰਜਾਬ ਪੱਧਰੀ ਰੋਸ ਧਰਨਿਆਂ ਦੌਰਾਨ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੀ ਸਮੁੱਚੀ ਜਥੇਬੰਦੀ ਵੱਲੋਂ ਵੀ ਭਾਰਤ ਨਗਰ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਉਥੇ ਹੀ ਆਤਿਸ਼ੀ ਮਾਰਲੇਨਾ ਦਾ ਪੁਤਲਾ ਫੂਕ ਪ੍ਰਦਰਸ਼ਨ ਕਰਦੇ ਹੋਏ ਕਾਰਵਾਈ ਲਈ ਡੀ.ਸੀ. ਲੁਧਿਆਣਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਲੁਧਿਆਣਾ ਸ਼ਹਿਰੀ ਦੀ ਸਮੁੱਚੀ ਜਥੇਬੰਦੀ ਸਮੇਤ ਲੁਧਿਆਣਾ ਦਿਹਾਤੀ ਅਤੇ ਨਾਲ ਲੱਗਦੇ ਹਲਕਿਆਂ ਸਾਹਨੇਵਾਲ, ਖੰਨਾ, ਸਮਰਾਲਾ, ਜਗਰਾਉਂ, ਦਾਖਾ, ਗਿੱਲ, ਰਾਏਕੋਟ ਪਾਇਲ ਆਦਿ ਤੋਂ ਵੀ ਆਗੂਆਂ ਨੇ ਆਪਣੇ ਸਮਰਥਕਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦਿਆਂ ਇਸ ਰੋਸ ਧਰਨੇ ਨੂੰ ਵਿਸ਼ਾਲ ਰੈਲੀ ਦਾ ਰੂਪ ਦਿੱਤਾ।  ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਦੇ ਵਿੱਚ ਦਿੱਤੇ ਗਏ ਇਸ ਵਿਸ਼ਾਲ ਰੋਸ ਧਰਨੇ ਦੌਰਾਨ ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨ ਸਮੇਂ ਕਿਹਾ ਕਿ ਦਿੱਲੀ ਦੀ ਆਪ ਆਗੂ ਆਤਿਸ਼ੀ ਵੱਲੋਂ ਦਿੱਤਾ ਗਿਆ ਬਿਆਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਦਿੱਲੀ ਵਿਖੇ ਸ਼ਹਾਦਤ ਦਿੱਤੀ। ਦਿੱਲੀ ਦੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਵੱਲੋਂ ਗੁਰੂ ਸਾਹਿਬ ਪ੍ਰਤੀ ਬੇਹੱਦ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨੀ ਜਿੱਥੇ ਮੰਦਭਾਗਾ ਹੈ, ਉਥੇ ਹੀ ਇਹ ਆਮ ਆਦਮੀ ਪਾਰਟੀ ਦੀ ਸੋਚ ਦਾ ਪ੍ਰਗਟਾਵਾ ਵੀ ਹੈ ਤੇ ਐਸੀ ਸੋਚ ਰੱਖਣ ਵਾਲੇ ਆਗੂਆਂ ਨੂੰ ਪੰਜਾਬ ਦੇ ਵਿੱਚ ਰਹਿਣ ਦਾ ਵੀ ਕੋਈ ਹੱਕ ਨਹੀਂ। ਉਹਨਾਂ ਕਿਹਾ ਕਿ ਗੁਰੂ ਦੀ ਫੌਜ ਸਿੱਖ ਕੌਮ ਜਿੱਥੇ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਜਵਾਬ ਦੇਣਾ ਜਾਣਦੀ ਹੈ ਉੱਥੇ ਹੀ ਹਕੂਮਤਾਂ ਬਦਲਣ ਦੇ ਵਿੱਚ ਵੀ ਦੇਰ ਨਹੀਂ ਲਗਾਉਂਦੀ। ਉਹਨਾਂ ਕਿਹਾ ਕਿ ਸਿੱਖਾਂ ਦੇ ਉੱਪਰ ਜਦ-ਜਦ ਵੀ ਕਿਸੇ ਨੇ ਹਮਲਾ ਕੀਤਾ ਤਾਂ ਸਿੱਖ ਕੌਮ ਨੇ ਉਸਦਾ ਮੂੰਹ ਤੋੜ ਜਵਾਬ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਦੀ ਗੋਲਕ ਦੇ ਉੱਤੇ ਦਿੱਤੇ ਗਏ ਬਿਆਨ ਦੀ ਵੀ ਬਹੁਤ ਵੱਡੀ ਸਿੱਖ ਦੇ ਮੁੱਢਲੇ ਸਿਧਾਂਤ ਨੂੰ ਤਹਿਸ-ਨਹਿਸ ਕਰਨ ਦੀ ਚਾਲ ਦਾ ਮੁੱਢ ਬੰਨ੍ਹਿਆ ਹੈ ਇਸ ਦੀ ਸਖ਼ਤ ਨਿੰਦਾ ਕਰਦਿਆਂ ਵੀ ਉਹਨਾਂ ਕਿਹਾ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅਖਵਾਉਂਦੀ ਹੈ ਤੇ ਉਸ ਉੱਪਰ ਮਾਨ ਦੇ ਵੱਲੋਂ ਕਿੰਤੂ ਪ੍ਰੰਤੂ ਕਰਨਾ ਬਹੁਤ ਹੀ ਮੰਦਭਾਗਾ ਹੈ। ਇਸ ਮੌਕੇ ਇਕੱਠੇ ਹੋਏ ਆਗੂਆਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਅੱਜ ਅਗਰ ਤੁਸੀਂ ਇਕੱਠੇ ਹੋ ਕੇ ਇਹਨਾਂ ਨੂੰ ਸਵਾਲ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦਾ ਵਜੂਦ ਹੀ ਖਤਮ ਕਰ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ, ਸ਼ਰਨਜੀਤ ਸਿੰਘ ਢਿੱਲੋਂ, ਹਰੀਸ਼ ਰਾਏ ਢਾਂਡਾ , ਐਸ.ਆਰ ਕਲੇਰ, ਪ੍ਰਿਤਪਾਲ ਸਿੰਘ ਪਾਲੀ, ਪਰਮਜੀਤ ਸਿੰਘ ਢਿੱਲੋਂ, ਚੰਦ ਸਿੰਘ ਡੱਲਾ, ਬਲਵਿੰਦਰ ਸਿੰਘ ਸੰਧੂ, ਮਨਜੀਤ ਸਿੰਘ ਮਦਨੀਪੁਰ, ਯਾਦਵਿੰਦਰ ਸਿੰਘ ਯਾਦੂ, ਸਿਮਰਨਜੀਤ ਸਿੰਘ ਢਿੱਲੋਂ , ਹਿਤੇਸ਼ਇੰਦਰ ਸਿੰਘ ਗਰੇਵਾਲ, ਰਘਵੀਰ ਸਿੰਘ ਸਹਾਨਮਾਜਰਾ, ਗੁਰਚਰਨ ਸਿੰਘ ਗਰੇਵਾਲ, ਜਗਬੀਰ ਸਿੰਘ ਸੋਖੀ, ਜਸਪਾਲ ਸਿੰਘ ਗਿਆਸਪੁਰਾ, ਆਰ ਡੀ ਸ਼ਰਮਾ, ਹਿਤੇਸ਼ ਗਰੇਵਾਲ, ਜਸਕਰਨ ਸਿੰਘ ਦਿਉਲ, ਡਾਕਟਰ ਅਸ਼ਵਨੀ ਪਾਸ਼ੀ, ਹਰਪਾਲ ਸਿੰਘ ਕੋਹਲੀ, ਕਮਲ ਅਰੋੜਾ, ਬਲਵਿੰਦਰ ਸਿੰਘ ਬਾਜੜਾ ਐਮ ਡੀ, ਰਖਵਿੰਦਰ ਸਿੰਘ ਗਾਬੜੀਆ, ਹਰਜਿੰਦਰ ਸਿੰਘ ਬੋਬੀ ਗਰਚਾ, ਨੇਕ ਸਿੰਘ ਸੇਖੇਵਾਲ, ਜਗਜੀਤ ਸਿੰਘ ਅਰੋੜਾ, ਕੁਲਦੀਪ ਸਿੰਘ ਖਾਲਸਾ, ਕੁਲਵਿੰਦਰ ਕਿੰਦਾ, ਮੈਂਕੇਟ ਆਦਿ ਵੱਡੀ ਗਿਣਤੀ ਵਿੱਚ ਆਗੂ ਸਾਹਿਬਾਨ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀ ਚੋਣ
Next article16 ਜਨਵਰੀ ਨੂੰ ਲੁਧਿਆਣਾ ‘ਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਲੱਗੇਗਾ ਵਿਸ਼ਾਲ ਧਰਨਾ