ਜਲੰਧਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਤ ਹੀ ਸਤਿਕਾਰਯੋਗ ਐਨਆਰਆਈ ਤੇ ਵਰਲਡਵਾਈਡ ਬੀਐਸਪੀ ਸਪੋਰਟਰਜ਼ ਗਰੁੱਪ ਦੇ ਸਾਥੀ ਪ੍ਰਭਦਿਆਲ ਜੀ ਬੀਤੇ ਦਿਨੀਂ ਮੇਰੇ ਘਰ ਆਏ ਤੇ ਉਨ੍ਹਾਂ ਨਾਲ ਕਾਫੀ ਵਿਚਾਰਾਂ ਹੋਈਆਂ। ਪ੍ਰਭਦਿਆਲ ਜੀ ਸਾਹਿਬ ਦੇ ਸਮੇਂ ਤੋਂ ਹੀ ਲਗਾਤਾਰ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ ਤੇ ਵਿਦੇਸ਼ ਜਾਣ ਤੋਂ ਬਾਅਦ ਵੀ ਉਹ ਪਾਰਟੀ ਲਈ ਸਮਰਪਿਤ ਹਨ। ਉਨ੍ਹਾਂ ਵਰਡਵਾਈਡ ਬੀਐਸਪੀ ਰਾਹੀਂ ਬੀਤੇ ਸਮੇਂ ਵਿੱਚ ਪਾਰਟੀ ਲਈ ਕਾਫੀ ਸਹਿਯੋਗ ਕੀਤਾ। ਉਨ੍ਹਾਂ ਹੀ ਨਹੀਂ, ਬਲਕਿ ਵਰਲਡਵਾਈਡ ਬੀਐਸਪੀ ਸਪੋਰਟਰਜ਼ ਦੇ ਸਾਰੇ ਮਿਸ਼ਨ ਨੂੰ ਸਮਰਪਿਤ ਸਾਥੀਆਂ ਨੇ ਪਾਰਟੀ ਦੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਕਾਫੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਤਾਂ ਕਿ ਪੀੜਤ ਬਹੁਜਨ ਸਮਾਜ ਸੱਤਾਧਾਰੀ ਹੋ ਸਕੇ ਤੇ ਇੱਕ ਚੰਗੀ ਜ਼ਿੰਦਗੀ ਜੀਅ ਸਕੇ। ਜਿੱਥੇ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ, ਉੱਥੇ ਅਸੀਂ ਅੱਗੇ ਵੀ ਉਨ੍ਹਾਂ ਤੋਂ ਹੋਰ ਸਹਿਯੋਗ ਲਈ ਉਮੀਦ ਕਰਦੇ ਹਾਂ, ਤਾਂ ਕਿ ਰਹਿਬਰਾਂ ਦੇ ਅੰਦੋਲਨ ਨੂੰ ਅਸੀਂ ਸਾਂਝੇ ਉੱਦਮ ਨਾਲ ਮੰਜ਼ਿਲ ਤੱਕ ਪਹੁੰਚਾ ਸਕੀਏ। ਇਸ ਵੇਲੇ ਐਡਵੋਕੇਟ ਬਲਵਿੰਦਰ ਕੁਮਾਰ ਜੀ ਆਪਣੇ ਸਾਥੀ ਨਾਲ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj