(ਸਮਾਜ ਵੀਕਲੀ)
ਡੂੰਘੇ ਸਮੁੰਦਰ ਜਿਹੜੇ,ਪਾਣੀ ਉਹਨਾ ਚੋ ਸੁੱਕਦੇ ਨਾ।
ਪਿੰਡ-ਸਹਿਰ ਬਦਲਕੇ,ਜੋਗੀਆ ਦੇ ਜੋਗ ਕਦੇ ਮੁੱਕਦੇ ਨਾ।
ਮਿੱਠੇ ਬੰਦੇ ਨੂੰ ਹਰ ਥਾਂ ਪੈਣ ਫਟਕਾਰਾ,
ਤੋਤੇ ਵੀ ਕੌੜੇ ਫਲ , ਕਦੇ ਟੁੱਕਦੇ ਨਾ।
ਜੀਦੇ ਛੋਟੀ ਉਮਰ ਵਿਚ , ਗਲ ਪਵੇ ਫਕੀਰੀ ,
ਹੁਸਨ ਕਿਸੇ ਦਾ ਦੇਖ , ਕਦੇ ਵੀ ਝੁੱਕਦੇ ਨਾ।
ਪਿਆਰ ਦਾ ਨਸ਼ਾ, ਰਹਿੰਦਾ ਜੀਨੂੰ ਹਰ ਵੇਲੇ,
ਉਹ ਦਾਰੂ ਪੀਕੇ , ਕਦੇ ਵੀ ਬੁੱਕਦੇ ਨਾ।
ਰੱਬ ਰੱਖੇ ਆਸਰਾ ਵੀਰ ਕਿਸਾਨ – ਮਜ਼ਦੂਰਾਂ ਤੇ,
ਕੁਲਵੀਰੇ ਵੈਰੀ ਦੇ ਮਾਰਿਆ,ਸੂਰਮੇ ਕਦੇ ਵੀ ਮੁੱਕਦੇ ਨਾ।
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly