(ਸਮਾਜ ਵੀਕਲੀ)
ਇਸ ਵਾਰ ਸਰਕਾਰ ਆਪਣੀ ਬਨਾਉਣੀ ਏ,
ਸੱਤਾ ਵਿੱਚ ਆਪਣੇ ਕਿਸਾਨ ਹੋਣਗੇ,
ਆਪਣੇ ਮਜ਼ਦੂਰ ਹੋਣਗੇ,
ਆਪਣੇ ਜਵਾਨ ਹੋਣਗੇ,
ਬੇਰੋਜ਼ਗਾਰ ਅਧਿਆਪਕ ਹੋਣਗੇ
ਡਿਗਰੀਆਂ ਵਾਲੇ ਵਿਦਿਆਰਥੀ ਹੋਣਗੇ
ਪਰ ਇਹ ਹੋਵੇਗਾ ਉਦੋਂ
ਜਦੋਂ ਅਸੀਂ ਆਪਣੀਆਂ
ਜ਼ਮੀਰਾਂ ਨੂੰ ਜਗਾਵਾਂਗੇ
ਅਸੀਂ ਭੇਡਾਂ ਨਾ ਬਣ ਕੇ
ਸ਼ੇਰਾਂ ਵਾਂਗ ਦਹਾੜਾਂਗੇ
ਇੰਨ੍ਹਾਂ ਪਖੰਡੀ ਲੀਡਰਾਂ ਨੂੰ ਵੋਟਾਂ ਨਾ ਪਾ ਕੇ
ਖੁਦ ਸੱਤਾ ਤੇ ਕਾਬਜ ਹੋਵਾਂਗੇ
ਧਰਨੇ ਲਾ ਕੇ ਜਾਂ ਭੁੱਖ ਹੜਤਾਲ ਰੱਖ ਕੇ
ਹੁਣ ਗੱਲ ਨਹੀਂ ਬਨਣੀ
ਸੱਤਾਧਾਰੀਆਂ ਦੇ ਮੂੰਹ ਤੇ ਚਪੇੜ
ਆਪਣਾ ਰਾਜ ਬਣਾ ਕੇ ਮਾਰਾਂਗੇ
ਇਸ ਵਾਰ ਸਰਕਾਰ ਆਪਣੀ ਬਨਾਉਣੀ ਏ
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ, ਪ੍ਰਧਾਨ
ਪੀਂਘਾਂ ਸੋਚ ਦੀਆਂ-ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ
+91-9888697078
—