(ਸਮਾਜ ਵੀਕਲੀ)
ਇਸ ਬਾਰ ਵੈਸਾਖੀ ਤੇ ਦੱਸੋ ਲੋਕੋ ਕੀ ਸੰਦੇਸ਼ ਦੇਈਏ
ਮਰਦੇ ਫ਼ਿਰਦੇ ਲੋਕਾਂ ਨੂੰ ਦੱਸੋ ਕਿਵੇਂ ਧਰਵਾਸ ਦੇਈਏ
ਲੀਡਰਾਂ ਸਾਨੂੰ ਲੁੱਟ ਲਿਆ ਉਨ੍ਹਾਂ ਸਾਨੂੰ ਕੁੱਟ ਲਿਆ
ਜੜੋਂ ਸਾਨੂੰ ਪੁੱਟ ਲਿਆ ਉਨ੍ਹਾਂ ਭੂੰਜੇ ਸਾਨੂੰ ਸੁੱਟ ਲਿਆ
ਅਸੀਂ ਵੀ ਗਲਤ ਹਾਂ ਆਗੂਆਂ ਨੂੰ ਦੱਸੋ ਕੀ ਕਹੀਏ
ਇਸ ਬਾਰ ਵੈਸਾਖੀ ਤੇ ਦੱਸੋ ਲੋਕੋ ਕੀ ਸੰਦੇਸ਼ ਦੇਈਏ
ਮਰਦੇ ਫ਼ਿਰਦੇ ਲੋਕਾਂ ਨੂੰ ਦੱਸੋ ਕਿਵੇਂ ਧਰਵਾਸ ਦੇਈਏ
ਨਸ਼ਿਆਂ ਵਿੱਚ ਸਾਨੂੰ ਵਾੜ ਦਿੱਤਾ ਆਪਸ ਵਿੱਚ ਪਾੜ ਦਿੱਤਾ
ਜੇਲਾਂ ਵਿੱਚ ਸਾਨੂੰ ਤਾੜ ਦਿੱਤਾ ਡਰਾ ਸੂਲੀ ਸਾਨੂੰ ਚਾੜ ਦਿੱਤਾ
ਕਿਹੜੇ ਕਿਹੜੇ ਜ਼ੁਲਮ ਅਸੀਂ ਉਨ੍ਹਾਂ ਦੇ ਹੁਣ ਸਹੀਏ
ਇਸ ਬਾਰ ਵੈਸਾਖੀ ਤੇ ਦੱਸੋ ਲੋਕੋ ਕੀ ਸੰਦੇਸ਼ ਦੇਈਏ
ਮਰਦੇ ਫ਼ਿਰਦੇ ਲੋਕਾਂ ਨੂੰ ਦੱਸੋ ਕਿਵੇਂ ਧਰਵਾਸ ਦੇਈਏ
ਮਾਰ ਦਿੱਤਾ ਕਿਰਸਾਨੀ ਨੂੰ ਜਹਿਰੀਲਾ ਕਰ ਦਿੱਤਾ ਪਾਣੀ ਨੂੰ
ਰੋਲ ਦਿੱਤਾ ਜਵਾਨੀ ਨੂੰ ਖ਼ਤਮ ਕਰ ਦਿੱਤਾ ਸਾਡੀ ਕਹਾਣੀ ਨੂੰ
ਕੀਹਦੇ ਤਰਲੇ ਵਾਸਤੇ ਹੁਣ ਅਸੀਂ ਲਈਏ
ਇਸ ਬਾਰ ਵੈਸਾਖੀ ਤੇ ਦੱਸੋ ਲੋਕੋ ਕੀ ਸੰਦੇਸ਼ ਦੇਈਏ
ਮਰਦੇ ਫ਼ਿਰਦੇ ਲੋਕਾਂ ਨੂੰ ਦੱਸੋ ਕਿਵੇਂ ਧਰਵਾਸ ਦੇਈਏ
ਭੋਲੀ ਜਨਤਾ ਡਰ ਰਹੀ ਸਰਕਾਰ ਜ਼ੁਲਮ ਹੈ ਕਰ ਰਹੀ
ਭੋਲੀ ਜਨਤਾ ਜਰ ਰਹੀ ਨਿੱਤ ਅਜਾਂਈ ਮੌਤ ਮਰ ਰਹੀ
ਸਿੰਘਦਾਰ ਦੱਸ ਹੁਣ ਅਸੀਂ ਕਿਸਦੇ ਗਲ ਪੇਈਏ
ਇਸ ਬਾਰ ਵੈਸਾਖੀ ਤੇ ਦੱਸੋ ਲੋਕੋ ਕੀ ਸੰਦੇਸ਼ ਦੇਈਏ
ਮਰਦੇ ਫ਼ਿਰਦੇ ਲੋਕਾਂ ਨੂੰ ਦੱਸੋ ਕਿਵੇਂ ਧਰਵਾਸ ਦੇਈਏ
ਅਸੀਂ ਦੱਸ ਸਕਦੇ ਨਹੀਂ ਅਸੀਂ ਹੱਸ ਸਕਦੇ ਨਹੀਂ
ਹੱਥੋਂ ਸਬ ਤਿਲਕ ਗਿਆ ਅਸੀਂ ਕੱਸ ਸਕਦੇ ਨਹੀਂ
ਇਕਬਾਲ ਸਿਹਾ ਕੀਹਦੇ ਕੋਲ ਜਾ ਕੇ ਬਹੀਏ
ਇਸ ਬਾਰ ਵੈਸਾਖੀ ਤੇ ਦੱਸੋ ਲੋਕੋ ਕੀ ਸੰਦੇਸ਼ ਦੇਈਏ
ਮਰਦੇ ਫ਼ਿਰਦੇ ਲੋਕਾਂ ਨੂੰ ਦੱਸੋ ਕਿਵੇਂ ਧਰਵਾਸ ਦੇਈਏ
ਸਿੰਘਦਾਰ ਇਕਬਾਲ ਸਿੰਘ
ਅਮਰਗੜ੍ਹ ਕਲੇਰ
ਫ਼ੋਨ ਨੰਬਰ 713-918-9611 USA
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly