(ਸਮਾਜ ਵੀਕਲੀ)
ਉਠਿੱਆ ਸਵੇਰੇ ਜਦੋਂ ਯਾਦ ਤੇਰੀ ਆ ਗਈ ।
ਅੱਲੇ ਅੱਲੇ ਜਖਮਾਂ ਨੂੰ ਲੂਣ ਵਰਤਾਅ ਗਈ ।
ਸੋਚਦਾ ਸਾਂ ਅੱਜ ਕੇਹਾ ਰੱਖੜੀ ਦਾ ਦਿਨ ਏ
ਜੱਗ ਵਿੱਚ ਨਹੀਉਂ ਕੋਈ ਅੱਜ ਤੇਰੇ ਬਿਨ ਵੇ।
ਮਗਰੋਂ ਉਡੀਕਾਂ ਬੜੀ ਬਹੁੜੀ ਗੱਡੀ ਡਾਕ ਦੀ
ਅੱਖੀਆਂ ਨਿਮਾਣੀਆਂ ਸੀ ਰੱਖੜੀ ਨੂੰ ਝਾਕਦੀ
ਚੌਲ ਤੇ ਚੀਨੀ ਦੇ ਦਾਣੇ ਨਾਲ ਸੋਹਣੀ ਰੱਖੜੀ
ਖਿੜੇ ਖਿੜੇ ਮੱਥੇ ਮਾਨ ਡਾਕੀਏ ਤੋਂ ਮੈਂ ਫੜੀ
ਕਾਸ਼ਨੀ ਜਾ ਰੰਗ ਸਾ ਸੂ, ਰੱਖੜੀ ਗੁਲਾਬ ਦੀ
ਜਾਪਦੀ ਸੀ ਬੋਟੀ ਕੋਈ ਦਿਲ ਅਸਬਾਬ ਦੀ
ਲੱਪ ਕੂ ਸੰਧੂਰ ਦਾ ਸੀ ਮਹਿਕਾਂ ਦਾ ਪੂਰਿਆ
ਸੂਹੇ ਜੇ ਲਿਫਾਫੇ ਵਿੱਚ ਘੁੱਟ ਕੇ ਸੀ ਨੂੜਿਆ
ਮਿੱਠਾ ਮਿੱਠਾ ,ਪੀਲਾ ਪੀਲਾ ਡਾਕ ਲਿਫਾਫੜਾ
ਭੈਣ ਦਾ ਸੁਨੇਹਾ ਆਇਆ ਵੀਰੇ ਦੇ ਸਾਥ ਦਾ
ਦਿਲ ਦੀ ਕਿਤਾਬ ਖੋਲ ਰੱਖਦਾ ਹਾਂ ਖੱਤ ਵਿੱਚ
ਪ੍ਰੀਤੜੀ ਦੀ ਪੱਤ ਵੀਰ ਮਾਨੜੇ ਦੀ ਪੱਤ ਵਿੱਚ।
ਗੁਰਮਾਨ ਸੈਣੀ
ਰਾਮਗੜ੍ਹ ( ਪੰਚਕੂਲਾ )
9256346906 , 8360487488
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly