ਇਹੋ ਹਮਾਰਾ ਜੀਵਣਾ

ਸ਼ਿੰਦਾ ਬਾਈ 
(ਸਮਾਜ ਵੀਕਲੀ) ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਗਿਆਰ੍ਹਵੀਂ ਜਮਾਤ ਨੂੰ ਅੰਗ੍ਰੇਜ਼ੀ ਦੀ ਨਵੀਂ ਲੱਗੀ ਟੀਚਰ ਪੜ੍ਹਾਉਣ ਆਈ। ਬੱਚਿਆਂ ਦੇ ਨਾਂ ਤਾਂ ਹਾਜ਼ਰੀ ਰਜਿਸਟਰ ਵਿੱਚ ਦਰਜ਼ ਸੀ ਪਰ ਮੈਡਮ ਜੀ ਸਾਰਿਆਂ ਦੇ ਨਾਂ ਉਨ੍ਹਾਂ ਦੇ ‘ਸਰਨੇਮ’ ਨਾਲ਼ ਜਾਨਣਾ ਚਾਹੁੰਦੇ ਸੀ। ਆਰਡਰ ਹੋਇਆ….
” ਕਲਾਸ ਮਾਨੀਟਰ ਬਾਲਾ ਕੌਣ ਏ…?”
” ਯੈਸ ਮੈ’ਮ…!!” ਬਾਲਾ ਖੜ੍ਹਾ ਹੋ ਗਿਆ ।
” ਆਪਣੇ ਪਿਤਾ ਜੀ ਦਾ ਨਾਂ ਸਰਨੇਮ ਦੇ ਨਾਲ਼ ਅੰਗ੍ਰੇਜ਼ੀ ਵਿੱਚ ਦੱਸੋ….?” ਮੈ’ਮ ਨੇ ਸਵਾਲ ਦਾਗ਼ਿਆ ।
ਬਾਲਾ ਚੱਕਰਾਂ ‘ਚ ਪੈ ਗਿਆ…!! ਭਾਪੇ ਦਾ ਨਾਂ..  ਉਹ ਵੀ ਸਰਨੇਮ ਦੇ ਨਾਲ਼.. ਨਾਲ਼ੇ ਅੰਗਰੇਜ਼ੀ ਵਿੱਚ… ਇਹ ਕੀ ਗੱਲ ਬਣੀ..!! ਕੁੱਝ ਮਿੰਟ ਬਾਅਦ ਸੋਚ ਸੋਚ ਕੇ ਬੋਲਿਆ….” ਜੀ ਮੈ’ਮ ! ਹਿਜ਼ ਨੇਮ ਇਜ਼… ਬਿਊਟੀਫੁੱਲ ਰੈੱਡ ਅੰਡਰਵੀਅਰ…!!”
ਮੈਡਮ…. ” ਵਾਟ੍ਹ ਨਾਨਸੈਂਸ…!! ਪੰਜਾਬੀ ਵਿੱਚ ਦੱਸ…?”
ਬਾਲੇ ਨੂੰ ਸੁਖ ਦਾ ਸਾਹ ਆਇਆ.. ਫੌਰਨ ਬੋਲਿਆ.. ” ਜੀ ! ਸੁੰਦਰ ਲਾਲ ਚੱਡਾ…!!”
ਇਹ ਹੈ ਸਾਡੇ ਐਜ਼ੂਕੇਸ਼ਨ ਸਿਸਟਮ ਦਾ ਹਾਲ,,, ਜਿਸ ਵਿੱਚ ਨਾ ਐਜ਼ੂਕੇਸ਼ਨ ਹੈ ਤੇ ਨਾ ਕੋਈ ਸਿਸਟਮ….!! ਬਸ … ਬੱਚੇ ਹਰ ਸਾਲ ਦਰ ਸਾਲ ਡਿਸਟਿੰਕਸ਼ਨ ਲੈ ਲੈ ਕੇ ਪਾਸ ਹੋ ਰਹੇ ਹਨ। ੯੦% ਤੋਂ ਘੱਟ ਨੰਬਰ ਆ ਜਾਣ ਤਾਂ ਮਾਪੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਕਿ ਸਾਡੇ ਨਾਲ਼ੋਂ ਘੱਟ ਸਾਧਨ ਸੰਪੰਨ ਹੋਣ ਦੇ ਬਾਵਜੂਦ ਫਲਾਨੇ ਫਲਾਨੇ ਦਾ ਬੱਚਾ ਟਾਪ ਕਿਵੇਂ ਕਰ ਗਿਆ, ਤੇ ਬੱਚੇ…. ਉਨ੍ਹਾਂ ਤੋਂ ਵੀ ਵੱਧ ਸਦਮੇ ਵਿੱਚ  ਅਤੇ ਕਈ ਵੇਰ ਨੀਂਦ ਦੀਆਂ ਗੋਲ਼ੀਆਂ ਖਾ ਕੇ ਸਦਾ ਦੀ ਨੀਂਦ ਸੌਂਦੇ ਵੇਖੇ ਗਏ ਨੇ। ਕੀ ਇਹੋ ਹਮਾਰਾ ਜੀਵਣਾ ਹੈ….?
ਸ਼ਿੰਦਾ ਬਾਈ 
Previous articleਵਾਤਾਵਰਣ ਦਿਵਸ-ਰੁੱਖ ਲਗਾਓ
Next articleਲੋਕ-ਵਿਰੋਧੀ ਦੁਸ਼ਮਣ ਲੌਬੀ ਅਤੇ ਨਾਬਰੀ