(ਸਮਾਜ ਵੀਕਲੀ)- ਬੀਬੋ ਤੇ ਰੇਸ਼ਮ ਦੇ ਵਿਆਹ ਨੂੰ ਪੂਰੇ ਦਸ ਵਰ੍ਹੇ ਹੋ ਗਏ ਸਨ। ਉਹਨਾਂ ਦੇ ਦੋ ਜਵਾਕ ਸਨ ਵੱਡਾ ਮੁੰਡਾ ਅੱਠ ਸਾਲਾਂ ਦਾ ਤੇ ਛੋਟੀ ਕੁੜੀ ਛੇ ਸਾਲਾਂ ਦੀ ਸੀ। ਘਰ ਵਿੱਚ ਉਸ ਦੇ ਸੱਸ ਸਹੁਰਾ ਤੇ ਆਪ ਚਾਰ ਜੀਅ ਸਨ। ਉਸ ਦਾ ਦਿਓਰ ਚੰਨਣ ਇਹਨਾਂ ਦੇ ਵਿਆਹ ਤੋਂ ਸਾਲ ਕੁ ਬਾਅਦ ਹੀ ਦੋ ਨੰਬਰ ਵਿੱਚ ਅਮਰੀਕਾ ਨਿਕਲ ਗਿਆ ਸੀ। ਪਹਿਲਾਂ ਦੋ ਸਾਲ ਤਾਂ ਉਸ ਦਾ ਨਾ ਕੋਈ ਫ਼ੋਨ ਤੇ ਨਾ ਚਿੱਠੀ ਆਈ ਸੀ ਪਰ ਹੁਣ ਤਾਂ ਉਸ ਦਾ ਤਕਰੀਬਨ ਫੋਨ ਆਉਂਦਾ ਰਹਿੰਦਾ ਸੀ। ਦੋ ਕੁ ਸਾਲ ਪਹਿਲਾਂ ਉਹ ਪੱਕਾ ਹੋ ਗਿਆ ਸੀ ਤੇ ਉਸ ਦਾ ਓਧਰਲਾ ਪਾਸਪੋਰਟ ਬਣ ਗਿਆ ਸੀ। ਕਦੇ ਕਦਾਈਂ ਬੇਬੇ ਬਾਪੂ ਨੂੰ ਥੋੜ੍ਹੇ ਬਹੁਤੇ ਪੈਸੇ ਵੀ ਭੇਜ ਦਿੰਦਾ ਸੀ। ਹੁਣ ਤਾਂ ਅਕਸਰ ਉਹ ਏਧਰ ਆ ਕੇ ਵਿਆਹ ਕਰਵਾਉਣ ਦੀ ਗੱਲ ਕਰਦਾ ਸੀ। ਘਰ ਵਿੱਚ ਵੀ ਹਰ ਵੇਲੇ ਉਸ ਦੇ ਵਿਆਹ ਨੂੰ ਲੈ ਕੇ ਗੱਲਾਂ ਚੱਲਦੀਆਂ ਰਹਿੰਦੀਆਂ। ਬੀਬੋ ਨੇ ਕਈ ਵਾਰੀ ਆਪਣੇ ਜਵਾਕਾਂ ਨੂੰ ਕੋਈ ਚੀਜ਼ ਲੈਣ ਤੋਂ ਰੋਕਣਾ ਹੁੰਦਾ ਤਾਂ ਉਸ ਕੋਲ ਵਿਆਹ ਵਾਲ਼ਾ ਬਹਾਨਾ ਬਹੁਤ ਵਧੀਆ ਸੀ ਤੇ ਇਹ ਕਹਿ ਕੇ ਟਾਲ਼ ਦੇਣਾ,” ਪੁੱਤ….. ਜਦ ਥੋਡਾ ਚਾਚਾ ਮਰੀਕਾ ਤੋਂ ਆਊਗਾ ਤਾਂ ਆਪਾਂ ਉਦੋਂ ਲਵਾਂਗੇ…. ਉਹਦੇ ਕੋਲ ਬੰਬ੍ਹੇ ਸਾਰੇ ਪੈਸੇ ਹੋਣਗੇ….. ।”
https://play.google.com/store/apps/details?id=in.yourhost.samajweekly