ਦਿਲਪ੍ਰੀਤ ਕੌਰ ਗੁਰੀ
(ਸਮਾਜ ਵੀਕਲੀ) ਮਾਸੀ ਦੀਆ ਡੂੰਘੀਆਂ ਹੋਈਆਂ ਅੱਖਾਂ ਦੇ ਕੋਨਿਆਂ ‘ਚ ਨਾ ਪਾਣੀ ਦੇਖਿਆ ਤੇ ਨਾ ਝੁਰੜੀਆਂ ਭਰੇ ਮੂੰਹ ਤੇ ਕਦੇ ਮੁਸਕਰਾਹਟ।
ਬਸ ਸ਼ਾਤ ਹੀ ਰਹਿੰਦੇ ਤੇ ਉਮਰ ਤੋ ਪਹਿਲਾਂ ਆਇਆਂ ਬੁਢੇਪਾ ਆਪ ਮੁਹਾਰੇ ਦਿਖਦਾ।
ਮੈਨੂੰ ਅੱਜ ਵੀ ਯਾਦ ਹੈ ਮੈ ਜਦ ਨਵੀਂ ਵਿਆਹੀ ਆਈ ਸੀ ਤਾਂ ਵੇਖਣ ਆਈਆਂ। ਬੀਬੀਆ ਅਕਸਰ ਇਹ ਹੀ ਗੱਲ ਕਰਦੀਆਂ ਨੂੰਹ ਤਾ ਸੋਹਣੀ ਆ ਹੁਣ ਸੁੱਖ ਦੇਵੇ ਮਾਸੀ ਨੂੰ।
ਉਹਨੇ ਤਾਂ ਇਨ੍ਹਾਂ ਜੁਆਕਾਂ ਪਿੱਛੇ ਨਾ ਕਿਤੇ ਪਾਇਆ ਨਾ ਹੰਢਾਇਆ।
ਵਿਚਾਰੀ ਨਵੀਂ ਵਿਆਹ ਕੇ ਹੀ ਆਈ ਸੀ ਕਿੰਨੀਆ ਰੀਝਾਂ ਚਾਅ ਹੋਣੇ ,ਭੈਣ ਦਿਉਰ ਨੂੰ ਰਿਸ਼ਤਾ ਲਿਆਈ ਸੀ ।
ਭੈਣ ਹੁੰਦਿਆ ਕੋਈ ਫਿਕਰ ਨਹੀ ਹੋਣਾ ਸੀ ਪਰ ਕੀ ਪਤਾ ਸੀ ਹੋਣੀਂ ਦਾ ਕੇ ਆਉਂਦੀ ਦੇ ਸਿਰ ਤੇ ਪੈ ਜਾਣੀਆਂ , ਅਜੇ ਭੈਣ ਮਕਲਾਵਾ ਲੈ ਕੇ ਆਈ ਸੀ ਤੇ ਉਹ ਬਿਮਾਰ ਹੋ ਗਈ ਤਿੰਨੇ ਬੱਚੇ ਭੈਣ ਕੋਲ ਛੱਡ ਆਪ ਦਾਖ਼ਲ ਹੋਈ ਤੇ ਡਾਕਟਰਾਂ ਕੈਂਸਰ ਦੱਸ ਦਿੱਤਾ, ਥੋੜੇ ਦਿਨੀ ਮੁੱਕ ਕੇ ਘਰ ਆ ਗਈ।
ਉਦੋਂ ਤੋ ਇਹ ਵਿਚਾਰੀ ਨੇ ਚੂੜਾ ਲਾਹ ਦਿੱਤਾ ਤੇ ਭੈਣ ਦੇ ਬੱਚੇ ਸੰਭਾਲੇ ਤੇ ਘਰ ਨੂੰ ਮਜਬੂਤ ਨੀਂਹ ਦਿੱਤੀ। ਕਦੇ ਨਾ ਢੰਗ ਦਾ ਸੂਟ ਪਾਇਆ ਤੇ ਨਾ ਕਦੇ ਮੇਕਅੱਪ ਕੀਤਾ। ਉਮਰ ਤੋ ਪਹਿਲਾਂ ਹੀ ਬੁੱਢੀ ਹੋ ਗਈ,ਨਾ ਸਿਰ ਤੇ ਸੱਸ ਹੀ ਸੀ,ਨਿਆਣੀ ਹੀ ਸੀ ਪਰ ਸਭ ਸੰਭਾਲ ਲਿਆ।ਆਪ ਵੀ ਇਕ ਬੱਚਾ ਉਦੋਂ ਕੀਤਾ ਜਦੋ ਭੈਣ ਦੇ ਬੱਚੇ ਪਲ ਗਏ।
ਸਭ ਤੋਂ ਮੈਨੂੰ ਇਹ ਹੀ ਸੁਣਨ ਨੂੰ ਮਿਲਿਆ। ਮੇਰੀ ਸੱਸ ਤਾਂ ਨਹੀ ਸੋ ਬਸ ਇਹ ਮਾਸੀ ਸੱਸ ਸੀ, ਉਹ ਹੀ ਚਾਚੀ ਸੱਸ ਸੀ ।
ਸੁੱਖ ਨਾਲ ਮਾਸੀ ਨੇ ਬਹੁਤ ਪਿਆਰ ਦਿੱਤਾ ਤੇ ਮੇਕਅੱਪ ਤਾਂ ਕਦੇ ਫਿਕਾ ਨਹੀ ਹੋਣ ਦਿੱਤਾ ਅੱਜ ਵੀ ਕਦੇ ਪਿੰਡ ਚ’ ਜਿਸਦੇ ਵੀ ਘਰ ਜਾਉ ਕਹਿ ਦਿੰਦੇ ,”ਨੂੰਹ ਰਾਣੀਏ ਆਪਣੀ ਮਾਸੀ ਸੱਸ ਦਾ ਕਦੇ ਦਿਲ ਨਾ ਦਿਖਾਈ,ਰਿਸ਼ਤਿਆ ਨੂੰ ਸਮਰਪਣ ਦੀ ਮਿਸਾਲ ਆ ਭਾਈ।
ਇਹਨੇ ਤਾਂ ਭੈਣ ਦੇ ਬੱਚਿਆ ਤੋਂ ਬਿਨਾਂ ਹੋਰ ਕੁੱਝ ਦੇਖਿਆ ਹੀ ਨਹੀ ।”
ਮਾਸੀ ਬਾਰੇ ਪਿੰਡ ਦੇ ਹਰ ਇਕ ਸ਼ਖਸ ਨੂੰ ਪਤਾ ਸੀ, ਮੈ ਵੱਡੀ ਨੂੰਹ ਸਾਂ,ਫਿਰ ਦੂਜੀਆ ਵੀ ਆ ਗਈਆ ਤੇ ਮਾਸੀ ਨੂੰ ਸਦਾ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ ,ਮਾਸੀ ਦੀ ਆਪਣੀ ਨੂੰਹ ਵੀ ਮਾਸੀ ਆਖਦੀ ਕਿਉਕਿ ਮਾਸੀ ਨੇ ਉਸਨੂੰ ਮੰਮੀ ਕਹਿਣ ਦੀ ਇਜਾਜ਼ਤ ਨਹੀ ਸੀ ਦਿੱਤੀ ।
ਮੈ ਮਾਸੀ ਦੇ ਚਿਹਰੇ ਤੇ ਕਦੇ ਮੁਸਕਰਾਹਟ ਨਹੀ ਦੇਖੀ ਸੀ ਬਸ ਦੇਖੀ ਸੀ ਤਾਂ ਸਾਡੀਆ ਰੀਝਾਂ ਪੂਰੇ ਕਰਨ ਦੀ ਫਿਕਰ ।
“ਕਦੇ ਮਾਸੀਆ, ਚਾਚੀਆ ਮਾਂ ਨਹੀ ਬਣ ਸਕਦੀਆਂ ਇਹ ਤੱਥ ਮਾਸੀ ਨੇ ਕਦੋਂ ਦਾ ਝੂਠਾ ਸਾਬਿਤ ਕਰ ਦਿੱਤਾ ਸੀ ।”
ਕਈ ਵਾਰ ਦਿਲ ਕਰਦਾ ਮਾਸੀ ਨੂੰ ਪੁੱਛ ਲਵਾਂ,” ਰੀਝਾਂ ਤਾ ਤੁਹਾਡੀਆ ਵੀ ਹੋਣੀਆ ਜਦੋ ਨਵੇ ਵਿਆਹੇ ਆਏ ਸੀ,ਚਾਚਾ ਜੀ ਦੀਆ ਵੀ ਰੀਝਾਂ ਹੋਣੀਆ, ਨਵੀ ਵਿਆਹੀ ਨੂੰ ਹਾਰ ਸਿੰਗਾਰ ਚ’ ਵਿੱਚ ਸਜੀ ਵੇਖਣ ਦੀਆ ਪਰ ਹਿੰਮਤ ਨਾ ਪੈਂਦੀ ਕੇ ਕਿਤੇ ਮਾਸੀ ਦੀ ਦਰਦਾਂ ਦੀ ਪੰਡ ਨਾ ਖੋਲ ਬੈਠਾ ਜੋ ਉਸਨੇ ਦਿਲ ਦੇ ਕਿਸੇ ਕੋਨੇ ਚ’ ਬੰਨ ਕੇ ਰੱਖ ਦਿੱਤੀ ਸੀ। ਡਰ ਵੀ ਲੱਗਦਾ ਸੀ ਜੇ ਪੰਡ ਖੁਲ੍ਹ ਗਈ ਤਾ ਇਹ ਨਾ ਹੋਵੇ ਮੈਥੋਂ ਸਮੇਟ ਨਾ ਹੋਏ ।
ਪਰ ਮੈ ਇਹ ਸਮਝ ਗਈ ਸੀ ਕੇ ਕਿਸੇ ਵਿਦਵਾਨ ਸਹੀ ਕਿਹਾ ,”ਔਰਤ ਨੂੰ ਸਮਝਣਾ ਮੁਸ਼ਕਿਲ ਹੀ ਨਹੀ ਨਾ ਮੁਮਕਿਨ ਹੈ
ਜੇ ਨਖਰੇ ਤੇ ਆਵੇ ਤਾ ਬਾਦਸ਼ਾਹ ਵੀ ਸ਼ੌਕ ਪੂਰੇ ਨਹੀ ਕਰ ਸਕਦਾ , ਖੁਸ਼ ਨਹੀ ਰੱਖ ਸਕਦਾ ਤੇ ਜੇ ਔਰਤ ਸਮਰਪਣ ਤੇ ਆਵੇ ਤਾ ਸਭ ਰੀਝਾਂ ,ਚਾਵਾਂ ,ਖੁਸ਼ੀਆ ਨੂੰ ਹੱਸ ਕੇ ਠੋਕਰ ਮਾਰ ਦਿੰਦੀ ਹੈ ਤੇ ਇਹ ਜ਼ਿਦਗੀ ਦੂਜਿਆ ਦੀ ਜਿੰਦਗੀ ਬਨਾਉਣ ਲਈ ਨਿਸ਼ਾਵਰ ਕਰ ਦਿੰਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly