ਪਿਕਾਸੋ ਦਾ ਇਕ ਇਹ ਰੂਪ

ਅਮਰਜੀਤ ਚੰਦਰ

(ਸਮਾਜ ਵੀਕਲੀ)

ਮਸ਼ਹੂਰ ਫਰਾਂਸੀਸੀ ਪੇਂਟਰ ਪਾਬਲੋ ਰੂਜ ਪਿਕਾਸੋ ਦੀਆਂ ਸੌ ਤੋ ਵੱਧ ਔਰਤ ਮਿੱਤਰ ਸਨ।ਇਹਨਾਂ ਵਿੱਚੋਂ ਇਕ ਫ਼੍ਰੈਕੋਇਸ ਗਿਲੋੋ ਦੀ ਪੈਰਿਸ ਵਿੱਚ ਮੌਤ ਹੋ ਗਈ।ਉਨਾਂ ਦੀ ਉਮਰ 101 ਸਾਲ ਦੀ ਸੀ।ਮਸ਼ਹੂਰ ਕਲਾਕਾਰ ਗਿਲੋੋ ਨੇ ਖੁਦ ਆਪਣੀ ਮਰਜ਼ੀ ਨਾਲ ਪਿਕਾਸੋ ਨਾਲ ਮਿਤਰਤਾ ਰੱਖੀ ਸੀ।ਪਿਕਾਸੋ ਅਤੇ ਗਿਲੋੋ ਨੇ ਕਦੇ ਐਸਾ ਨਹੀ ਕੀਤਾ ਸੀ,ਪਰ ਫਿਰ ਵੀ ਉਹਨਾਂ ਦਾ ਇੱਕ ਪੁੱਤਰ ਕਲਾਊਡ ਅਤੇ ਇਕ ਧੀ ਪਲੋਮਾ ਸੀ।ਉਹ ਸੰਨ 1943 ਵਿੱਚ ਪੈਰਿਸ ਦੇ ਇਕ ਰੈਸਟੋਰੈਟ ਵਿੱਚ ਪਿਕਾਸੋ ਨੂੰ ਮਿਲੀ ਸੀ।ਉਦੋ ਈਂ ਪਿਕਾਸੋ 61 ਕੇ ਚਿੱਤਰਕਾਰ ਦੀ ਕਾਨੂੰਨੀ ਪਤਨੀ ਓਲਗਾ ਜੋਬਾ ਸੀ।ਉਹ ਇਕ ਰੂਸੀ ਵਧੀਆ ਨਾਮੀ ਡਾਂਸਰ ਸੀ।ਪਿਕਾਸੋ ਦੀ ਇਹ ਪਤਨੀ ਅਤੇ ਉਸ ਦਾ ਮਿੱਤਰ ਅਕਸਰ ਗਲੀਆਂ ਵਿੱਚ ਲੜਦੇ ਰਹਿੰਦੇ ਸਨ।ਭਾਂਵੇ ਪਿਕਾਸੋ ਦੀਆਂ ਔਰਤਾਂ ਮਿੱਤਰ ਬਹੁਤ ਸਨ ਪਰ ਪਿਕਾਸੋ ਦਾ ਜੋ ਰਸਮੀ ਵਿਆਹ ਹੋਇਆ ਸੀ (12 ਜੁਲਾਈ ਸੰਨ 1918)ਉਸ ਪਤਨੀ ਦਾ ਨਾਮ ਓਲਗਾ ਨੇਵਾ ਸੀ।ਓਲਗਾ ਨੇਵਾ ਦੇ ਪਿਤਾ ਸਟੈਪਨ ਨੇਵ ਰੁਸੀ ਇੰਪੀਰੀਅਲ ਆਰਮੀ ਵਿੱਚ ਕਰਨਲ ਸਨ।ਉਸ ਦੀ ਮਾਂ ਲਿਡੀਆ ਜ਼ਿੰਚੇਕੋ ਯੂਕਰੇਨੀ ਮੂਲ ਦੀ ਸੀ ਉਹ ਨਹੀ ਚਾਹੁੰਦੀ ਸੀ ਕਿ ਉਸ ਦੀ ਧੀ ਪਿਕਾਸੋ ਦੀ ਮਿੱਤਰ ਬਣੇ ਪਰ ਓਲਗਾ ਨੇਵਾ ਨੇ ਪਿਕਾਸੋ ਦੀ ਮਿੱਤਰ ਬਣਨਾ ਹੀ ਕਬੂਲ ਕੀਤਾ।ਉਸ ਨੇ ਸੈਟ ਪੀਟਰਸਬਰਗ ਦੇ ਇਕ ਨਾਮਾਤਰ ਸਕੂਲ ਵਿੱਚ ਹੀ ਪੜ੍ਹਾਈ ਕੀਤੀ ਸੀ।

ਵੈਲੇ ਦਾ ਜਨਮ 18 ਮਈ 1917 ਨੂੰ ਪੇਰਿਸ ਵਿੱਚ ਹੋਇਆ,ਪਿਕਾਸੋ ਨੇ ਵੈਲੇ ਦੇ ਲਈ ਡਜ਼ਾਇਨ ਕੀਤੇ ਪੋਸ਼ਾਕ ਅਤੇ ਇਕ ਸੈਟ ਤਿਆਰ ਕੀਤਾ ਸੀ।ਨੇਵਾ ਨੂੰ ਇਕ ਡਾਂਸ ਸਕੂਲ ਵਿੱਚ ਰਹਿਸਲ ਕਰਦਿਆਂ ਉਸ ਨਾਲ ਪਿਆਰ ਹੋ ਗਿਆ।ਉਸ ਤੋਂ ਬਾਅਦ ਉਸ ਨੇ ਡਾਂਸ ਸਕੂਲ ਜਾਣਾ ਛੱਡ ਦਿੱਤਾ ਸੀ।ਪਿਕਾਸੋ ਨੇ ਕੁਝ ਦੇਰ ਬਾਅਦ ਉਸ ਨੂੰ ਆਪਣੇ ਪਰਿਵਾਰ ਨਾਲ ਮਿਲਾਇਆ।ਪਰ ਉਸ ਦੀ ਮਾਂ ਨੇ ਉਸ ਨੂੰ ਆਪਣੀ ਨੂੰਹ ਬਣਾਉਣ ਤੋਂ ਇਕ ਦਮ ਇਨਕਾਰ ਕਰ ਦਿੱਤਾ।ਪਿਕਾਸੋ ਨੇ ਉਸ ਨੂੰ ਆਪਣੇ ਪਹਿਲੇ ਚਿੱਤਰ ਵਿੱਚ ਸਪੈਨੀ ਕੁੜੀ ਵਜ਼ੋਂ ਪੇਟ ਕੀਤਾ ਸੀ,ਓਲਗਾ ਨੇ 4 ਫ਼ਰਵਰੀ 1921 ਨੂੰ ਪਾਉਲੇ ਨੂੰ ਜਨਮ ਦਿੱਤਾ,ਉਸ ਤੋਂ ਬਾਅਦ ਪਿਕਾਸੋ ਦੇ ਰਿਸ਼ਤੇ ਉਸ ਨਾਲ ਵਿਗੜਣੇ ਸ਼ੁਰੂ ਹੋ ਗਏ।ਸੰਨ 1927 ਵਿੱਚ ਪਿਕਾਸੋ ਨੇ ਇਕ 17 ਸਾਲਾ ਕੁੜੀ ਗਿਨਾਸੀ ਨਾਲ ਡੇਟਿੰਗ ਸ਼ੁਰੂ ਕੀਤੀ।ਕੁੜੀ ਮੈਰੀ ਥੈਰੇਸ ਵਾਲਟਰ ਦਾ ਉਸ ਵਿਚ ਹੁਨਰ ਕਮਾਲ ਸੀ।ਇਕ ਵਾਰ ਉਹ ਕਿਤੇ ਜਾ ਰਹੇ ਸਨ,ਤਾਂ ਪਿਕਸੋ ਨੇ ਨਾਲ ਹੀ ਉਸ ਦੀ ਤਸਵੀਰ ਬਣਾਉਣ ਦਾ ਵਾਅਦਾ ਕੀਤਾ।ਪਰ ਉਹ ਕੁੜੀ ਆਡੋਲ ਸੀ ਤੇ ਨਾਲ ਹੀ ਪਿਕਾਸੋ ਨੇ ਇਕ ਕਾਗਜ ਦਾ ਟੁਕੜਾ ਕੱਢਿਆ ਤਾਂ ਪੈਨ ਨਾਲ ਉਸ ਤੇ ਕੁਝ ਬਣਾਉਣਾ ਸ਼ੁਰੂ ਕਰ ਦਿੱਤਾ।

ਪਿਕਾਸੋ ਨੇ ਉਸ ਔਰਤ ਤੋਂ ਬਚਣ ਦੀ ਬਹੁਤ ਕੋਸ਼ਿਸ਼ ਕੀਤੀ,ਪਰ ਉਹ ਔਰਤ ਜਿੱਦ ਦੀ ਪੱਕੀ ਸੀ।ਪਿਕਾਸੋ ਨੇ ਉਸ ਔਰਤ ਨੂੰ ਉਹ ਕਾਗਜ ਦਾ ਟੁਕੜਾ ਸੌਪਦਿਆਂ ਕਿਹਾ ਕਿ ਇਹ ਇਕ ਮਿਲੀਅਨ ਡਾਲਰ ਹੈ।ਉਸ ਔਰਤ ਨੇ ਸੋਚਿਆ ਕਿ ਪਿਕਾਸੋ ਸ਼ਾਇਦ ਮਜਾਕ ਕਰ ਰਿਹਾ ਹੈ।ਉਹ ਔਰਤ ਦੂਸਰੇ ਦਿਨ ਪੇਟਿੰਗ ਦਾ ਮੁਲਾਕਣ ਕਰਨ ਲਈ ਬਜਾਰ ਵਿੱਚ ਲੈ ਗਏ,ਕਲਾ ਦੇ ਜੌਹਰੀਆਂ ਨੇ ਦੱਸਿਆ ਕਿ ਇਹ ਪੇਟਿੰਗ ਦਾ ਮਾਸਟਰ ਪੀਸ ਇਕ ਮਿਲੀਅਨ ਡਾਲਰ ਦਾ ਹੈ,ਉਸ ਤੋਂ ਬਾਅਦ ਔਰਤ ਸਿੱਧੀ ਪਿਕਾਸੋ ਦੇ ਕੋਲ ਗਈ ਅਤੇ ਕਿਹਾ ਕਿ “ਸਰ,ਤੁਹਾਡੀ ਇਹ ਪੇਟਿੰਗ ਲੱਖਾਂ ਹੀ ਡਾਲਰਾਂ ਦੀ ਹੈ ਕਿਰਪਾ ਕਰਕੇ ਮੈਨੁੰੂ ਵੀ ਪੇਟਿੰਗ ਕਰਨਾ ਸਿਖਾਓ,ਤਾਂ ਕਿ ਮੈਂ ਵੀ ਇਸ ਤਰਾਂ ਦੀਆਂ ਪੇਟਿੰਗ ਬਣਾ ਕੇ ਬਜਾਰ ਵਿੱਚ ਲੱਖਾ ਡਾਲਰਾਂ ਦੀਆਂ ਵੇਚ ਸਕਾਂ।ਪਿਕਾਸੋ ਇਹ ਸੱਭ ਸੁਣ ਕੇ ਮੁਸਕਰਾਇਆ ਅਤੇ ਬਾਅਦ ਵਿੱਚ ਹੌਲੀ ਜਿਹੇ ਬੋਲਿਆ ਤੇ ਕਿਹਾ,ਕਿ ਜੋ ਪੇਟਿੰਗ ਮੈਂ ਦਸ ਸੈਕਿੰਡਾਂ ਵਿੱਚ ਬਣਾਈ ਹੈ,ਉਸ ਪਿੱਛੇ ਤੀਹ ਸਾਲਾਂ ਦੀ ਸਖਤ ਮਿਹਨਤ ਛੁੱਪੀ ਹੋਈ ਹੈ।ਮੈਂ ਆਪਣੇ ਜੀਵਨ ਦੇ ਤੀਹ ਸਾਲ ਆਪਣੀ ਕਲਾ ਨੂੰ ਸਿੱਖਣ ਅਤੇ ਸੰਪੁਰਨ ਕਰਨ ਲਈ ਸਮਰਪਿਤ ਕੀਤੇ ਹਨ।ਉਸ ਤੋਂ ਬਾਅਦ ਮੈਂ ਉਸ ਪੇਟਿੰਗ ਨੂੰ ਦਸ ਮਿੰਟਾਂ ਵਿੱਚ ਬਣਾਉਣ ਦੇ ਕਾਬਲ ਹੋਇਆ ਹਾਂ।

ਤੁਸੀ ਵੀ ਇਸ ਨੂੰ ਸਿਖਣ ਲਈ ਸਮਾਂ ਕੱਢੋ,ਕੀ ਤੁਸੀ ਇਸ ਨੂੰ ਸਿਖਣ ਦੇ ਚਾਹਵਾਨ ਹੋ?ਇਹਦੇ ਦੌਰਾਨ ਪਿਕਾਸੋ ਵਲੋਂ ਧੋਖਾ ਦੇਣ ਤੋਂ ਬਾਅਦ ਗਿਲੋੋ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ।ਉਸ ਕਿਤਾਬ ਦਾ ਨਾਮ “ਲਾਈਫ ਵਿਦ ਪਿਕਾਸੋ” ਸੀ। ਉਸ ਦਾ ਗਿਆਰਾਂ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਅਤੇ ਉਸ ਦੀਆਂ ਦਸ ਲੱਖ ਕਾਪੀਆਂ ਵੇਚੀਆਂ ਗਈਆਂ।ਗਿਲੋ ਨੇ ਇਹ ਪੈਸਾ ਅਦਾਲਤ ਵਿੱਚ ਪਿਕਾਸੋ ਤੋਂ ਪੈਦਾ ਹੋਣ ਵਾਲੇ ਪੁੱਤਰ ਅਤੇ ਧੀ ਨੂੰ ਜਾਇਜ਼ ਕਰਾਰ ਦੇਣ ਲਈ ਖਰਚ ਕੀਤੇ।ਪਿਕਾਸੋ ਦੇ ਜੀਵਨ ਦੇ ਦੋ ਦੌਰ ਬਹੁਤ ਹੀ ਜਿਆਦਾ ਯਾਦਗਾਰੀ ਰਹੇ ਸਨ।ਪਹਿਲਾ ਦੌਰ ਸੰਨ 1901-1941 ਨੂੰ ਨੀਲਾ ਸਮਾਂ ਕਿਹਾ ਜਾਦਾ ਹੈ।ਇਹ ਦੌਰ ਦੁੱਖ ਅਤੇ ਚਿਤਰਣ ਦਾ ਦੌਰ ਸੀ।ਉਸ ਦੀ ਪਰਜ਼ਾ ਵਿੱਚ ਵੇਸਵਾਵਾਂ ਅਤੇ ਭਿਖਾਰੀ ਸਨ।ਇਕ ਤਸਵੀਰ ‘ਅੰਨਿ੍ਹਆਂ ਲਈ ਭੋਜਨ’ਬਹੁਤ ਦਿਲ ਨੂੰ ਛੂਹਣ ਵਾਲੀ ਸੀ।ਦੂਸਰਾ ਦੌਰ 1904 ਤੋਂ 1906 ਤੱਕ ਦਾ ਸੀ ਜਿਸ ਨੂੰ ਔਰੇਂਜ਼ ਕਿਹਾ ਜਾਂਦਾ ਸੀ।ਉਦੋਂ ਸਰਕਸ ਅਤੇ ਬਹਾਦਰ ਖਿਡਾਰੀਆਂ ਦਾ ਚਿਤਰਣ ਹੁੰਦਾ ਸੀ।ਉਸ ਤੋਂ ਬਾਅਦ ਪਿਕਾਸੋ ਪੈਰਿਸ ਵਿੱਚ ਇੱਕ ਕਲਾਕਾਰ ਦੇ ਸੰਪਰਕ ਵਿੱਚ ਆ ਗਿਆ।ਇਹ ਕਲਾਕਾਰ ਫਰਨਾਡੋ ਓਲੀਵਿਡ ਸੀ।ਦੋਵੇਂ ਬਹੁਤ ਗੂੜੇ ਦੋਸਤ ਬਣ ਗਏ।

ਦੂਸਰੇ ਵਿਸ਼ਵ ਯੁੱਧ ਦਾ ਦੌਰ ਪਿਕਾਸੋ ਲਈ ਬਹੁਤ ਦੁਖਦਾਈ ਸੀ।ਪੈਰਿਸ ਤੇ ਨਾਜ਼ੀ ਹਕੂਮਤ ਦਾ ਕਬਜ਼ਾ ਸੀ।ਹਿਟਲਰ ਦੇ ਨਾਜ਼ੀ ਸਿਪਾਹੀਆਂ ਦੀ ਨਜ਼ਰ ਪਿਕਾਸੋ ‘ਤੇ ਸੀ।ਫਰਾਂਸੀਸੀ ਭੂਮੀਗਤ ਯੋਧੇ ਉਸ ਦੇ ਸਾਥੀ ਸਨ।ਇਸੇ ਕਰਕੇ ਪਿਕਾਸੋ ਦਾ ਚਾਲੀ ਸਾਲਾ ਡੋਰਾ ਮਾਰ ਨਮਕ ਨਾਲ ਪਿਆਰ ਵਧਿਆ।ਗਿਲੋ ਨੇ ਪਿਕਾਸੋ ਨੂੰ ਗੁੱਸੇ ਵਿੱਚ ਛੱਡ ਦਿੱਤਾ।ਪਰ ਪਿਕਾਸੋ ਨੂੰ ਉਸ ਸਮੇਂ ਇਕ ਹੋਰ ਨੋਜਵਾਨ ਦੋਸਤ ਮਿਲਿਆ,ਜਿਸ ਦਾ ਨਾਮ ਜੀਨੇਵੀਵ ਲਾਰਗਾਟ ਸੀ ਜੋ ਕਿ ਗਿਲੋੋ ਤੋਂ ਚਾਰ ਸਾਲ ਛੋਟਾ ਸੀ।ਉਸ ਨਾਲ ਪਿਕਾਸੋ ਨੇ 1961 ਵਿੱਚ ਵਿਆਹ ਕਰਵਾ ਕੇ ਜਿੰਦਗੀ ਦੀ ਨਵੀ ਸ਼ੁਰੂਆਤ ਕੀਤੀ।ਜਿੰਦਗੀ ਲਈ ਇਕੱਠੇ ਰਹੋ ਦਾ ਪ੍ਰਣ ਲੇ ਕੇ ਚਲੇ।ਉਸ ਤੋਂ ਠੀਕ ਪਹਿਲਾ ਪਿਕਾਸੋ ਨੂੰ ਜੈਕਲੀਨ ਰੌਕ ਨਾਂ ਦਾ ਨੌਜਵਾਨ ਕਲਾ ਪ੍ਰਸ਼ੰਸਕ ਨਾਲ ਪਿਆਰ ਹੋ ਗਿਆ ਉਹ ਪਿਕਾਸੋ ਨੂੰ ਆਪਣੇ ਘਰ ਲੈ ਗਿਆ।

ਮਹਿਲਾ ਕੰਪਨੀ ਤੋਂ ਇਲਾਵਾ ਪਿਕਾਸੋ ਜਿਆਦਾਤਰ ਫ਼ੈਚ ਕਮਿਊਨਿਸਟ ਪਾਰਟੀ ਨਾਲ ਜੁੜੇ ਹੋਏ ਸਨ।ਉਹਨਾ ਨੂੰ ਸਟਾਲਿਨ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।ਕਾਲਾ ਅਤੇ ਚਿੱਟਾ ਘੁੱਗੀ,ਵਿਸ਼ਵ ਸ਼ਾਂਤੀ ਪਰਿਸ਼ਦ ਦਾ ਪ੍ਰਤੀਕ ਪਿਕਾਸੋ ਦੀ ਮਸ਼ਹੁਰ ਰਚਨਾ ਹੈ।ਪਿਕਾਸੋ ਦੀ ਔਰਤਾਂ ਪ੍ਰਤੀ ਪਹੁੰਚ ਬਹੁਤ ਸਪੱਸ਼ਟ ਸੀ।ਉਸ ਦੇ ਵਿਚਾਰਾਂ ਵਿੱਚ ਔਰਤਾਂ ਦੀਆਂ ਸਿਰਫ ਦੋ ਹੀ ਕਿਸਮਾ ਵਧੀਆਂ ਸਨ ਇਕ ਦੇਵੀ ਦੇ ਰੂਪ ਵਿੱਚ ਅਤੇ ਇਕ ਗਰੀਬੀ ਦੇ ਰੂਪ ਵਿੱਚ ਪੇਦਲ ਚੱਲਣ ਵਾਲੇ,ਉਸ ਦੇ ਪਿਤਾ ਰੁਈਜ਼ ਵਲਾਸਕੋ ਖੁਦ ਇਕ ਚਿੱਤਰਕਾਰ ਸਨ।ਉਹਨਾ ਨੇ ਇਕ ਅਜਿਹੀ ਧਾਰਨਾ ਵਿੱਚ ਯੋਗਦਾਨ ਪਾਇਆ ਕਿ ਉਹ 13 ਸਾਲ ਦੀ ਉਮਰ ਵਿੱਚ ਹੀ ਆਪਣੇ ਬੇਟੇ ਨੂੰ ਵੇਸ਼ਵਾ ‘ਤੇ ਲੈ ਜਾਂਦਾ ਸੀ।ਉਦੇਸ਼ ਸਿਰਫ਼ ਦੁਨਿਆਵੀ ਬਣਨਾ ਸੀ।ਇਸ ਦੌਰਾਨ ਨੌਜਵਾਨ ਪਿਕਾਸੋ ਦੀਆਂ ਦੋ ਪਤਨੀਆਂ,ਛੇ ਸਹਿਵਾਸੀਆਂ ਅਤੇ ਅਣਗਿਣਤ ਮਾਲਕਣ ਸਨ।ਉਸ ਦਾ ਆਖਰੀ ਵਿਆਹ ਸੰਨ 1961 ਵਿੱਚ ਹੋਇਆ ਸੀ,ਜਦੋਂ ਉਹ 80 ਸਾਲ ਦਾ ਸੀ ਤਾਂ 27 ਸਾਲਾ ਜੈਕਲੀਨ ਵੀ ਵੀ ਪਿਕਾਸੋ ਨੇ ਇਹਨਾਂ ‘ਤੇ 70 ਤਸਵੀਰਾਂ ਬਣਾਈਆਂ ਸਨ।ਉਸ ਦੇ ਪ੍ਰਸ਼ੰਸਕ ਤਰੀਫ਼ ਵਿੱਚ ਕਹਿੰਦੇ ਸਨ ਕਿ ਉਸ ਦੀਆਂ ਕੀਮਤਾਂ ਵਿੱਚ ਕਹਿੰਦੇ ਸਨ ਕਿ ਉਸ ਦੀਆਂ ਇਹ ਤਸਵੀਰਾਂ ਚਿੱਤਰਕਾਰ ਦੇ ਸਦੀਵੀ ਪਿਆਰ ਦੀ ਗਾਥਾ ਦਾ ਪ੍ਰਗਟਾਵਾ ਹਨ।

ਅਮਰਜੀਤ ਚੰਦਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਾਈ ਧਰਤੀ ਪਰਾਏ ਲੋਕ
Next articleਸਾਹਿਤਕ ਡੇਰੇ