ਪਿਆਸੇ ਪਸ਼ੂ ਅਤੇ ਪੰਛੀ

(ਸਮਾਜ ਵੀਕਲੀ)-ਪਾਣੀ ਮਨੁੱਖ ਅਤੇ ਪਸ਼ੂ-ਪੰਛੀਆਂ ਦੀ ਮੁਢਲੀ ਲੋੜ ਹੈ।ਗਰਮੀ ਦਾ ਮੌਸਮ ਆ ਗਿਆ ਹੈ ਜਿਸ ਵਿੱਚ ਪਾਣੀ ਦੀ ਵਰਤੋਂ ਬਹੁਤ ਜਿਆਦਾ ਹੋਣੀ ਸ਼ੁਰੂ ਹੋ ਗਈ ਹੈ। ਪਿਛਲੇ ਵੀਹ ਸਾਲਾਂ ਵਿੱਚ ਪਾਣੀ ਦੀ ਅੰਧਾ-ਧੰਦ ਵਰਤੋਂ ਕਰਕੇ ਮਨੁੱਖ ਨੇ ਹਰੇਕ ਜਨ-ਜੀਵਨ ਦੀ ਜਾਨ ਲਈ ਕੰਡੇ ਬੀਜ਼ ਦਿੱਤੇ ਹਨ।ਜੇਠ-ਹਾੜ ਦੇ ਦਿਨਾਂ ਵਿੱਚ ਹਰੇਕ ਰਾਹੀਂ ਪਾਧੀਂ ਗਰਮੀਂ ਦਾ ਹਫਿਆ ਪਾਣੀ ਲਈ ਤ੍ਰੇਹ-ਤ੍ਰੇਹ ਕਰਦਾ ਹੈ।ਪਿਛਲੇ ਕਈ ਸਾਲਾਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਪੰਛੀਆਂ ਦੀਆਂ ਬਹੁਤ ਸਾਰੀਆਂ ਜਾਤੀਆਂ ਜਿਵੇਂ ਕਾਂ, ਚਿੜੀਆਂ, ਗਟਾਰਾਂ, ਘੁੱਗੀਆਂ ,ਤੋਤੇ ਅਤੇ ਮੋਰਾਂ ਦੀਆਂ ਜਾਤੀਆਂ ਅਲੋਪ ਪੰਜਾਬ ਵਿੱਚੋਂ ਅਲੋਪ ਹੋ ਰਹੀਆਂ ਹਨ। ਇਸ ਦਾ ਪਹਿਲਾਂ ਕਾਰਨ ਉਨ੍ਹਾਂ ਦੇ ਰਹਿਣ ਲਈ ਪਰਵਾਸ ਅਤੇ ਪੀਣਯੋਗ ਪਾਣੀ। ਪੰਜਾਬ ਦਾ ਪਾਣੀ ਕਿਸਾਨਾਂ ਨੇ ਆਪਣੇ ਕੁਝ ਲਾਹੇ ਲਈ ਜ਼ਹਿਰੀਲਾ ਕਰ ਦਿੱਤਾ ਹੈ। ਖੇਤ ਬੰਨ੍ਹੇ ਖੜ੍ਹਾ ਪਾਣੀ ਨਿਰੀ ਜ਼ਹਿਰ ਹੈ ਜਿੱਥੇ ਪਹਿਲਾਂ ਪਸ਼ੂ-ਪੰਛੀ ਪਾਣੀ ਪੀ ਲੈਂਦੇ ਸਨ ,ਪਰ ਹੁਣ ਉਹ ਪਾਣੀ ਪੀਣ ਯੋਗ ਨਹੀਂ ਰਹੇ ਜਿਹੜੇ ਪੰਛੀ ਪੀ ਲੈਂਦੇ ਹਨ ਉਹ ਆਪਣੀ ਜਾਨ ਤੋਂ ਹੱਥ ਧੋ ਲੈਦੇ ਹਨ। ਘਰਾਂ ਅਤੇ ਖੇਤਾਂ ਵਿੱਚ ਅਸੀਂ ਕੋਈ ਦਰੱਖਤ ਰਹਿਣ ਨਹੀਂ ਦਿੱਤਾ ਜਿੱਥੇ ਇਹ ਪੰਛੀ ਆਪਣਾ ਰੈਣ ਬਸੇਰਾਂ ਕਰ ਲੈਣ ,ਪਹਿਲਾਂ ਘਰ ਕੱਖੇ ਹੁੰਦੇ ਸਨ ਜਿੱਥੇ ਛੱਤਾਂ ਵਿੱਚ ਪੰਛੀ ਆਪਣੇ ਆਲ੍ਹਣੇ ਬਣਾ ਲੈਂਦੇ ਸਨ ਹੁਣ ਅਸੀਂ ਘਰ ਪੱਕੇ ਬਣਾ ਲਏ।ਧਰਤੀ ਦੀ ਹਰੇਕ ਪ੍ਰਜਾਤੀ ਲਈ ਕੁਦਰਤ ਨੇ ਕੋਈ ਸਾਧਨ ਬਣਾ ਰੱਖੇੇ ਸਨ ਪਰ ਅਸੀਂ ਆਪਣੀ ਭਲਾਈ ਉਨ੍ਹਾਂ ਸਾਧਨਾਂ ਨੂੰ ਖਤਮ ਕਰਕੇ ਇਨ੍ਹਾਂ ਬੇ-ਜੁਬਾਨ ਪਸ਼ੂ-ਪੰਛੀਆਂ ਹਤਿਆਰੇ ਬਣ ਰਹੇ। ਮੋਬਾਇਲ ਫੋਨਾਂ ਦੀਆਂ ਹਾਨੀਕਾਰਕ ਤਰੰਗਾਂ ਕਰਕੇ ਅਤੇ ਕੁਝ ਪਤੰਗਬਾਜੀ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਡੋਰ ਕਰਕੇ ਕਿੰਨ੍ਹੇ ਪੰਛੀ ਆਪਣੀ ਜਾਨ ਗੁਆ ਲੈਂਦੇ ਹਨ। ਜਿਹੜਾ ਹੁਣ ਪਾਣੀ ਦਾ ਖਤਰਾ ਸਿਰ ‘ਤੇ ਮਡੰਰਾ ਰਿਹਾ ਹੈ ਉਸ ਲਈ ਮਨੁੱਖ ਹੀ ਦੋਸ਼ੀ ਹੈ ਦੁੱਖ ਵਿਚਾਰੇ ਪਸ਼ੁੂ ਪੰਛੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ।ਇਨਸਾਨ ਉਹ ਇਨਸਾਨ ਨਹੀਂ ਰਿਹਾ ਬਲਕਿ ਹੈਵਾਨ ਬਣ ਗਿਆ ਹੈ। ਪਹਿਲਾਂ ਕਿਸਾਨ ਜਦੋਂ ਆਪਣੀ ਫਸਲ ਕੱਟਦਾ ਸੀ ਤਾਂ ਪਸ਼ੂ ਪੰਛੀਆਂ ਦਾ ਹਿੱਸਾ ਪਹਿਲਾਂ ਕੱਢਦਾ ਸੀ ਕਦੇ ਕਿਸੇ ਕਿਸਾਨ ਨੇ ਪਸ਼ੂ ਦੀ ਮਾਰ ਕੱਟ ਨਹੀਂ ਕੀਤੇ ਸੀ ਫਿਰ ਵੀ ਖਾਣ ਜ਼ੋਗੇ ਦਾਣੇ ਹੋ ਜਾਂਦੇ ਸੀ ਹੁਣ ਸੋ ਤਰ੍ਹਾਂ ਦੀਆਂ ਵਾੜਾਂ ਕਰਨ ਦੇ ਬਾਵਜੂਦ ਵਾਧੂ ਦਾਣੇ ਹੁੰਦੇ ਨੇ ਫਿਰ ਵੀ ਲੋਕ ਫਾਹੇ ਲੈ ਕੇ ਮਰ ਰਹੇ ਹਨ। ਮੁੱਕਦੀ ਗੱਲ ਕਿ ਮਨੁੱਖ ਆਪਣੇ ਮੂਲ ਤੋਂ ਭੜਕ ਚੁੱਕਾ ਹੈ ਉਸਨੂੰ ਆਪਣੇ ਮੂਲ ਨੂੰ ਪਛਾਣਦ ਦੀ ਲੋੜ ਹੈ। ਪਸ਼ੂ-ਅਤੇ ਪੰਛੀਆਂ ਲਈ ਜਿੱਥੇ ਕਿਤੇ ਸੰਭਵ ਹੋ ਸਕਦਾ ਪਾਣੀ ਅਤੇ ਪਰਵਾਸ ਲਈ ਯਤਨ ਕਰਨੇ ਚਾਹੀਦੇ ਹਨ। ਘਰਾਂ ਦੇ ਬਾਹਰ ਦੇਹਲੀ ਕੋਲ ਕੁੱਤੇ-ਬਿੱਲਿਆਂ ਲਈ ਅਤੇ ਘਰਾਂ ਦੀਆਂ ਛੱਤਾਂ ਉੱਤੇ ਛਾਵੇਂ ਪੰਛੀਆਂ ਲਈ ਪਾਣੀ ਅਤੇ ਚੋਗ ਜ਼ਰੂਰ ਖਿਲਾਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਦਰੱਖਤ ਲਗਾ ਕਿ ਘਟ ਰਹੇ ਪਾਣੀ ਅਤੇ ਪੰਛੀਆਂ ਨੂੰ ਮੁੜ ਮੋੜਨ ਲਈ ਯਤਨ ਕਰਨੇ ਚਾਹੀਦੇ ਹਨ ।

ਸਤਨਾਮ ਸਮਾਲਸਰੀਆ
9914298580

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਧਰਾਂ ਦਾ ਘਾਣ
Next articleਕਿਓਂ ਨਹੀਂ