ਤੀਜੇ ਪੜਾਅ ਦੌਰਾਨ ਪਿੰਡ ਬਖੋਪੀਰ ਦੇ ਫੁੱਟਬਾਲ ਕਲੱਬ ਵੱਲੋਂ ਖੇਡ ਗਰਾਊਂਡ ਦੁਆਲੇ ਲਗਾਏ ਗਏ ਫਲਦਾਰ ਬੂਟੇ।

(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਫੁੱਟਬਾਲ ਕਲੱਬ ਪਿੰਡ ਬਖੋਪੀਰ ਦੇ ਸਾਰੇ ਹੀ ਸੂਝਵਾਨ ਨੌਜਵਾਨ ਵੀਰਾਂ ਵੱਲੋਂ ਬੀਤੇ ਦਿਨੀ ਪਿੰਡ ਬਖੋਪੀਰ ਦੇ ਖੇਡ ਮੈਦਾਨ ਵਿੱਚ ਭੁੱਲਰਹੇੜੀ ਦੀ ਟੀਮ ਨਾਲ ਇੱਕ ਦੋਸਤਾਂ ਨਾਲ ਮੈਚ ਲਗਾਇਆ ਗਿਆ, ਪਿੰਡ ਦੇ ਸੂਝਵਾਨ ਆਪ ਆਗੂ ਜਗਤਾਰ ਸਿੰਘ ਵੱਲੋਂ ਸਾਰੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਗਈ ਇਸ ਉਪਰੰਤ ਮੈੱਚ ਦੀ ਸਮਾਪਤੀ ਤੋਂ ਬਾਅਦ ਬਖੋਪੀਰ ਅਤੇ ਭੁੱਲਰਹੇੜੀ ਦੀਆਂ ਟੀਮਾਂ ਨੇ ਸਾਂਝੇ ਰੂਪ ਵਿੱਚ ਖੇਡ ਮੈਦਾਨ ਦੇ  ਦੁਆਲੇ ਫ਼ਲਦਾਰ ਬੂਟੇ ਲਗਾਏ, ਬੂਟੇ ਲਿਆਉਣ ਦੀ ਸੇਵਾ ਗੁਰਭਿੰਦਰ ਸਿੰਘ ਸੂਬੇਦਾਰ ਜੋ ਕਿ ਇਸੇ ਖੇਡ ਮੈਦਾਨ ਵਿੱਚੋਂ ਖੇਡ ਕੇ ਭਾਰਤੀ ਫੌਜ ਵਿੱਚ ਭਰਤੀ ਹੋਕੇ ਦੇਸ ਸੇਵਾ ਕਰ ਰਹੇ ਹਨ ਨੇ ਕੀਤੀ ਅਤੇ ਉਹਨਾਂ ਦੇ ਨਾਲ ਹੀ ਜਸਪਾਲ ਸਿੰਘ ਜੀ ‘ਕਿਰਿਆਨਾ ਡਿਸਟੀਬਿਊਟਰ’ ਵੱਲੋਂ ਵੀ ਆਪਣਾ ਬਹੁਤ ਸਾਰਾ ਯੋਗਦਾਨ ਪਾਇਆ ਗਿਆ, ਗਰਾਊਂਡ ਵਿੱਚ ਲਗਾਏ ਗਏ ਬੂਟਿਆਂ ਵਿੱਚ ਕੀਨੂ, ਨਾਸ਼ਪਤੀ,ਅਮਰੂਦ ਅੰਬ ਅਤੇ ਆੜੂ ਦੇ ਬੂਟੇ ਪ੍ਰਮੁੱਖ ਸਨ। ਇਸ ਤੋਂ ਪਹਿਲਾਂ ਵੀ ਨੌਜਵਾਨ ਵੀਰਾਂ ਵੱਲੋਂ ਬਖੋਪੀਰ ਤੋਂ ਭਾਨੀਗੜ੍ਹ ਰੋਡ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਹੁਤ ਸਾਰੇ ਰੁੱਖ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਬੂਟੇ ਲਗਾਉਣ ਸਮੇਂ ਸੀਨੀਅਰ ਫ਼ੁੱਟਬਾਲ ਪਲੇਅਰ ਅੰਮ੍ਰਿਤ ਸਿੰਘ, ਕੋਚ ਕੁਲਵੰਤ ਸਿੰਘ, ਗੁਰਜੰਟ ਸਿੰਘ ਪੰਚ, ਜਗਤਾਰ ਸਿੰਘ ਆਪ ਆਗੂ,ਲਖਪ੍ਰੀਤ ਸਿੰਘ, ਕਰਮਜੀਤ ਸਿੰਘ ਜਿਮੀ, ਪੁਸ਼ਪਿੰਦਰ ਸਿੰਘ, ਸੁਰਿੰਦਰ ਸਿੰਘ,ਪਰਦੀਪ ਸਿੰਘ, ਨੂਰਦੀਪ ਸਿੰਘ ਹੁਸਨ ਸਿੰਘ ਜਗਵਿੰਦਰ ਸਿੰਘ, ਰਮਨਦੀਪ, ਗੈਵੀ, ਕਰਮਪ੍ਰੀਤ,ਹੈਪੀ ਅਤੇ ਜੁਝਾਰ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗ਼ਦਰੀ ਬਾਬਿਆਂ ਦੇ 33ਵੇਂ ਮੇਲੇ ਸਬੰਧੀ ਸੱਭਿਆਚਾਰਕ ਵਿੰਗ ਦੀ ਮੀਟਿੰਗ ‘ਚ ਵਿਚਾਰਾਂ
Next articleਐੱਸ ਡੀ ਕਾਲਜ ‘ਚ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਲੈਕਚਰ