(ਸਮਾਜ ਵੀਕਲੀ)
ਤੀਜਾ ਨੇਤਰ, ਇੱਕ ਅੰਤਰਦ੍ਰਿਸ਼ਟੀ ਗਿਆਨ ਹੈ। ਖੁਦ ਨਾਲ ਮਿਲਣ ਦੀ ਅਵਸਥਾ ਹੈ, ਜਿਸ ਵਿਚ ਨਿਰੀਖਣ ਖੁਦ ਦਾ ਹੁੰਦਾ,ਸਾਡੇ ਅੰਦਰ ਦੇ ਸਵਾਰਥਾਂ ਦਾ ਮਾਪਦੰਡ ਹੁੰਦਾ, ਖ਼ੁਦੀ ਆਪੇ ਨੂੰ ਸਮਰਪਿਤ ਕਰਨ ਤੇ ਖਜਿਤ ਕੀਤੇ ਜਾਂਦੇ ਸਭ ਸਵਾਰਥ।ਉਸ ਅੰਦਰ ਦੇ ਪਰਿਵਰਤਨ ਤੋਂ ਬਾਅਦ ਬਾਹਰੀ ਦ੍ਰਿਸ਼ਟੀ ਵੀ ਬਦਲ ਜਾਂਦੀ, ਤੁਹਾਡੇ ਨਿਤ ਦੇ ਕਰਮਾਂ ਵਿੱਚ ਤੁਹਾਡਾ ਆਪਾ ਦਿਖਾਈ ਦੇਣ ਲੱਗ ਜਾਏਗਾ ਕਿਸੇ ਦਾ ਚੰਗਾ ਦੇਖਕੇ, ਕਰਕੇ ਖੁਸ਼ੀ ਮਹਿਸੂਸ ਕਰ ਰਹੇ, ਮਾਨਸਿਕ ਖੁਸ਼ੀ ਹੀ ਤਾਂ ਅਮੁੱਲ ਹੈ,ਜੋਂ ਬਹੁਤ ਪਦਾਰਥਾਂ ਨਾਲ ਵੀ ਨਹੀਂ ਮਿਲਦੀ,
ਬੁਰਾ ਹੁੰਦਾ ਦੇਖ ਨਿਰਾਸ਼ ਹੋ, ਖੁਦ ਤੋਂ ਬੁਰਾ ਹੋ ਗਿਆ ਜਾਣਕੇ ਦੁੱਖੀ ਹੋ ਜਾਂਦੇ,ਕੁਦਰਤ ਨੇ ਤੁਹਾਨੂੰ ਪੂਰਨ ਇਨਸਾਨ ਹੋਣਾ ਨਿਵਾਜਿਆ,ਕਿਸੇ ਨੂੰ ਜਾਣਬੁੱਝ ਕੇ ਬੁਰਾ ਕਰਦਿਆਂ ਦੇਖ,ਤੀਜੇ ਨੇਤਰ ਦੀ ਅੰਤਰ ਦ੍ਰਿਸ਼ਟੀ ਹੀ ਦੱਸਦੀ,ਬੁਰਾ ਕਰਨ ਵਾਲਾ ਆਪਣੇ ਨਾਲ ਕਿੰਨੇ ਗੁਣਾਂ ਵੱਧ ਬੁਰਾ ਹੋ ਜਾਂਣ ਦਾ ਸੌਦਾ ਕਰ ਗਿਆ। ਸਹਿੰਦੀ ਹਮੇਸ਼ਾ ਚੰਗਿਆਈ,ਪਰ ਕੁਝ ਸੀਮਾਂ ਅਧੀਨਗੀ ਸਵੀਕਾਰਦੀ, ਉਸਤੋਂ ਅਗਲਾ ਵਰਤਾਰਾ,ਬਦਲਾਵ ਵਰਤਦਾ,ਜੋਂ ਖੁਦ ਦੀ ਹੋਂਦ ਦੱਸਦਾ ਬਸ਼ਰਤੇ ਮਕਸਦ ਉਚਤਮ ਹੋਣੇਂ ਚਾਹੀਦੇ
ਹਾਂ ਇੱਕ ਗੱਲ ਪੱਕਾ,ਕਰ ਰਹੇ ਬੁਰਾ ਤਾਂ ਕੁਦਰਤ ਵਾਪਸੀ ਜ਼ਰੂਰ ਕਰੇਗੀ। ਜੇ ਸਹਿ ਰਹੇ ਹੋ ਅੱਜ ਦੀ ਦੁਨੀਆਂ ਨੂੰ, ਤਾਂ ਯਾਦ ਰੱਖੋ,ਸਾਡੇ ਗੁਰੂ ਸ਼ਹਾਦਤਾਂ ਦੇ ਗੲੇ,ਸਰਬੰਸ ਵਾਰ ਗਏ ਸਾਡੇ ਲਈ, ਸਾਡੇ ਦੁੱਖ ਓਨੇ ਵੱਡੇ ਨਹੀਂ,ਹਿੰਮਤ ਖੜ ਜਾਣਾ ਦੀ ਕਰੋ, ਖੁਦ ਤੇ ਮਾਣ ਕਰੋ ਤੁਸੀਂ ਬੁਰਾ ਕਰਨ ਵਾਲਿਆਂ ਚ ਨਹੀਂ, ਸਹਿਆ, ਕੁਝ ਕੁਰਬਾਨੀ ਦੇਣ ਵਾਲਿਆਂ ਵਿਚ ਹੋ ਤਾਂ ਅੱਗੇ ਸਮਾਂ ਜ਼ਰੂਰ ਤੁਹਾਡਾ ਹੈ, ਬੱਸ ਜ਼ਿੰਦਗੀ ਇੱਕ ਜੰਗ ਹੈ, ਜੰਗ ਕਿਸੇ ਮਕਸਦ ਲਈ ਹੈ,ਉਹ ਮਕਸਦ ਚ ਸਰਬੱਤ ਦਾ ਭਲਾ ਹੈ ਅਸਾ ਬਿਨ ਰਾਹ ਮਕਸਦ ਰਹਿਤ ਲੋਕਾਂ ਨਾਲ ਜੰਗ ਨਹੀਂ ਕਰਨੀਂ।
ਨਵਜੋਤ ਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly