ਸੋਚ – ਛੋਟੀ-ਵੱਡੀ

0
17
ਇੰਦਰ ਪਾਲ ਸਿੰਘ ਪਟਿਆਲਾ

(ਸਮਾਜ ਵੀਕਲੀ)

ਬਾਜਾਰਾਂ ਵਿੱਚ ਘੁੰਮ ਘੁੰਮ, ਮੈਂ ਮਾਪ ਕੇ ਹੈ ਵੇਖਿਆ
ਕਿ ਛੋਟੀ ਸੋਚ ਵਾਲੇ ਦੀ ਲੰਬੀ ਜੁਬਾਨ ਹੁੰਦੀ ਏ।
ਉੱਚੀ ਸੋਚ ਵਾਲਾ ਵੀ ਜਹਾਨ ਤੋਂ ਹੈ ਲੱਦ ਜਾਂਦਾ
ਹੱਥ ਡਾਢਿਆਂ ਨੇ ਫੜੀ , ਜਦ ਕਮਾਨ ਹੁੰਦੀ ਏ।
ਜੋ ਸੱਚ ਨੂੰ ਹੈ ਰੋਲਦਾ, ਆਪ ਵੀ ਓਹ ਮੁੱਕ ਜਾਵੇ
ਮੰਜਿਲ ਸਭ ਦੀ ਹੀ ਆਖਰ ਸ਼ਮਸ਼ਾਨ ਹੁੰਦੀ ਏ।
ਰਿਸ਼ਤੇ ਵੀ ਭੁੱਲ ਜਾਂਦੇ , ਅਪਣੇ ਵੀ ਬੇਗਾਨੇ ਹੋਣ
ਅੱਖ ਬੰਦੇ ਦੀ ਜਦ ਕੌੜੀ ਜਾਂ ਬੇਈਮਾਨ ਹੁੰਦੀ ਏ।
ਚਮਚਿਆਂ ਦੀ ਭੀੜ ਵਿੱਚ,ਕੜਛੀ ਦਾ ਮਾਨ ਵਧੇ
ਓਹਦੇ ਹੰਝੂਆਂ ਦੇ ਪਿੱਛੇ ਕੋਝੀ ਮੁਸਕਾਨ ਹੁੰਦੀ ਏ।
ਥੁੱਕ ਲਾ ਕੇ ਨੋਟਾਂ ਨੂੰ , ਰਹੋ ਗਿਣਦੇ ਉਮਰ ਸਾਰੀ
ਕਫ਼ਨ ਵਿੱਚ ਜੇਬ ਨਾ ਅੱਗੇ ਵੀ ਦੁਕਾਨ ਹੁੰਦੀ ਏ।
ਸ਼ਬਦਾਂ ਨੂੰ ਜੋੜ ਤੋੜ , ਗਜ਼ਲਾਂ ਤੂੰ ਬਣਾ ਲੈ ਲੱਖਾਂ
ਝਲਕ ਮਾਰੇ ਕਰਮਾਂ ‘ਚੋਂ ਓਹ ਮਹਾਨ ਹੁੰਦੀ ਏ।
ਚੌਧਰ ਅਤੇ ਲੀਡਰੀ ਦੀ’ ਇੰਦਰ’ ਨਾ ਝਾਕ ਰੱਖੀਂ
ਨਿਮਰਤਾ ਸਬਰ ਵਾਲੀ ਕੁਰਸੀ ਪ੍ਰਧਾਨ ਹੁੰਦੀ ਏ।

(ਇੰਦਰ ਪਾਲ ਸਿੰਘ ਪਟਿਆਲਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly