ਬੋਲਣ ਲਿਖਣ ਤੋਂ ਪਹਿਲਾਂ ਸੋਚੋ

ਗੁਰਮੀਤ ਡੁਮਾਣਾ
         (ਸਮਾਜ ਵੀਕਲੀ)
ਪੜ ਲਿਆ ਕਰੋ ਚਾਰ ਜਮਾਤਾਂ,ਐਵੇਂ ਜਾਨੈ ਬੋਲੀ
ਗੱਲ ਦਾ ਨਹੀਂ ਗਿਆਨ ਤੁਹਾਨੂੰ,ਖੂਨ ਜਾਨੈ ਆ ਖੌਲੀ
ਕੀ ਔਕਾਤ ਪੰਜਾਬ ਸਰਕਾਰ ਦੀ, ਕਾਹਨੂੰ ਲੈਨੇ ਪੰਗੇ
ਬੱਚਾ ਪੈਦਾ ਕਰਨ ਤੇ ਪੇਪਰ, ਸੈਂਟਰ ਸਰਕਾਰ ਨੇ ਮੰਗੇ
ਪੰਜਾਬ ਸਰਕਾਰ ਦਾ ਕਨੂੰਨ ਨਹੀਂ,ਸੈਟਰ ਸਰਕਾਰ ਹੀ ਕੰਮ ਕਰਦੀ ਆ
ਨਸੇ਼ ਦੇ ਵਿਚ ਧੁੱਤ ਰਹਿੰਦੀ ਜਨਤਾ,ਕਨੂੰਨ ਬਾਰੇ ਕਦ ਪੜ੍ਹਦੀ ਆ
ਪੰਜਾਬੀ ਮੁੰਡੇ ਡਿੱਬਰੂਗੜ ਵਿਚ ਸੈਂਟਰ ਨੇ ਟੰਗੇ,
ਬੱਚਾ ਪੈਦਾ ਕਰਨ ਦੇ ਪੇਪਰ ਸੈਂਟਰ ਸਰਕਾਰ ਨੇ ਮੰਗੇ
ਮੈ ਨਹੀ ਕਹਿੰਦਾ ਪੰਜਾਬ ਸਰਕਾਰ ਆ ਚੰਗੀ,
ਬਿਨ ਗੱਲੋ ਨਹੀਂ ਕਰਨੀ ਚਾਹੀਦੀ ਐਵੇ ਕਿਸੇ ਦੀ ਭੰਡੀ
ਕਿਸੇ ਦੇ ਕੰਮ ਕਾਰ ਵਿਚ ਦੂਸਰਾ ਕਿਵੇਂ ਖੰਗੇ,
ਬੱਚਾ ਪੈਦਾ ਕਰਨ ਦੇ ਪੇਪਰ ਸੈਂਟਰ ਸਰਕਾਰ ਨੇ ਮੰਗੇ
ਗੁਰਮੀਤ ਡੁਮਾਣੇ ਵਾਲਿਆ ਗੱਲ ਨਹੀਂ,ਸਹੀ ਬੰਦੇ ਨੂੰ ਪੁੱਛਣੀ
ਜਿਸ ਦੀ ਕੋਈ ਗਲਤੀ ਹੈ, ਨਹੀਂ ਕਿਉਂ ਉਸ ਤੇ ਉਂਗਲ ਚੁੱਕਣੀ
ਕਰਕੇ ਸ਼ਾਬਤ ਗਲਤ ਕਿਸੇ ਨੂੰ ਆਪ ਕਈ ਬਣਦੇ ਚੰਗੇ
ਬੱਚਾ ਪੈਦਾ ਕਰਨ ਦੇ ਪੇਪਰ ਸੈਂਟਰ ਸਰਕਾਰ ਨੇ ਮੰਗੇ
          ਲੇਖਕ- ਗੁਰਮੀਤ ਡੁਮਾਣਾ
           ਪਿੰਡ-ਲੋਹੀਆਂ ਖਾਸ ਜਲੰਧਰ
           ਸੰਪਰਕ -76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿੜੀਏ ਨੀ ਚਿੜੀਏ
Next articleਕਵਿਤਾ ਦੀ ਗੱਲ