(ਸਮਾਜ ਵੀਕਲੀ)
ਨਾ ਤੀਰ ਦੀ ਗੱਲ ਨਾ ਤਲਵਾਰ ਦੀ ਗੱਲ,
ਕਰਨੀ ਹੈ ਤਾਂ ਕਰ ਪਰਿਵਾਰ ਦੀ ਗੱਲ ।
ਮੈਨੂੰ ਭਾਉਂਦਾ ਨਹੀ ਓ ਬੇਅਕਲ ਜਿਹਾ ਏ,
ਜੋ ਕਰਦਾ ਰਿਹਾ ਏ ਸਦਾ ਵਾਰ ਦੀ ਗੱਲ ।
ਮਰਨ ਮਗਰੋਂ ਕਬਰੀ ਕੌਣ ਆ ਖਲੋ ਗਿਐ,
ਤੱਕੇਗਾ ਸਮਾਂ ਤੇ ਦੱਸੇਗੇ ਸਤਿਕਾਰ ਦੀ ਗੱਲ ।
ਐਵੇ ਨਾ ਬਣਦਾ ਕੋਈ ਰਾਖਾ ਮਜ਼ਲੂਮ ਦਾ,
ਇਹਦੇ ਪਿੱਛੇ ਹੁੰਦੀ ਏ ਇਤਬਾਰ ਦੀ ਗੱਲ ।
ਹਾਂ ਤਾਂਹੀ ਮੈਂ ਆਖਾ ਹਾਏ ਜਹਿਰ ਕੀ ਹੁੰਦੈ ?
ਉਹ ਦੇ ਗਿਆ ਸੀ ਜੋ ਕਰ ਪਿਆਰ ਦੀ ਗੱਲ ।
ਝੂਠਾਂ ਦੇ ਪੁਤਲੇ ਨਾਲ ਮੇਰੀ ਬਣੀ ਨਾ ਕਦੇ ,
ਉਂਝ ਹੋਈ ਜਦ ਵੀ ਹੋਈ ਤਕਰਾਰ ਦੀ ਗੱਲ ।
ਉਹਨੂੰ ਦਿਸਦਾ ਨਹੀ ਤੇ ਦੀਦੇ ਬੇਚੈਨ ਨੇ,
ਕੋਈ ਕਰੋ ਹਾਂ ਕਦੇ ਸਮੁੰਦਰੋਂ ਪਾਰ ਦੀ ਗੱਲ ।
ਸਿਮਰਨ ਹਾਲੇ ਅੱਗ ‘ਚ ਤੇਲ ਦੀ ਤਦਾਦ ਹੈ,
ਘਟੇਗੀ ਤਾਂ ਕਰਾਂਗੇ ਸੀਨੇ ਠਾਰ ਦੀ ਗੱਲ ।
ਹੱਡ ਹੈ ਨਹੀ ਪਰ ਹੱਡ ਤੁੜਵਾਉਦੀਂ ਹੈ ਜੋ,
ਜੁਬਾਨ ਹੀ ਤੇ ਹੈ ਜੀ ਭੈੜੀ ਮਾਰ ਦੀ ਗੱਲ ।
ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ (ਸਮਾਣਾ )
7814433063
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly