ਚੋਰਾਂ ਦੁਆਰਾ ਬਲਾਕ ਸਿੱਖਿਆ ਦਫਤਰ ਵਿਚੋਂ ਕੀਮਤੀ ਸਾਮਾਨ ਚੋਰੀ

ਕੈਪਸ਼ਨ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਸੁਲਤਾਨਪੁਰ ਲੋਧੀ ਇੱਕ ਵਿਚ ਹੋਈ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਸਿੱਖਿਆ ਅਧਿਕਾਰੀ ਮਨਜਿੰਦਰ ਸਿੰਘ ਤੇ ਦਫਤਰ ਦੀਆਂ ਅਲਮਾਰੀ ਵਿੱਚੋਂ ਚੋਰਾਂ ਦੁਆਰਾ ਖਿਲਾਰਿਆ ਦਫ਼ਤਰੀ ਰਿਕਾਰਡ

ਬਲਾਕ ਸਿੱਖਿਆ ਦਫਤਰ ਪੁਲਿਸ ਥਾਣੇ ਤੋਂ ਕੁਝ ਹੀ ਦੂਰੀ ਤੇ ਸਥਿਤ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)-ਬੀਤੀ ਰਾਤ ਚੋਰਾਂ ਦੁਆਰਾ ਬਲਾਕ ਸਿੱਖਿਆ ਦਫਤਰ ਸੁਲਤਾਨਪੁਰ ਲੋਧੀ -1 ਵਿੱਚੋਂ ਕੀਮਤੀ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਸਿੱਖਿਆ ਅਧਿਕਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਸੁਲਤਾਨਪੁਰ ਲੋਧੀ -1 ਵਿਚ ਚੋਰਾਂ ਦੁਆਰਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਵਿਚ ਦਫਤਰ ਦੇ ਤਿੰਨ ਦਰਵਾਜ਼ਿਆਂ ਦੇ ਤਾਲੇ ਤੇ ਦੋ ਦਰਵਾਜ਼ਿਆਂ ਨੂੰ ਤੋੜਨ ਉਪਰੰਤ ਦਫਤਰੀ ਰਿਕਾਰਡ ਨੂੰ ਨੁਕਸਾਨ ਪਹੁੰਚਾਇਆ ਗਿਆ ।

ਮਨਜਿੰਦਰ ਸਿੰਘ ਬਲਾਕ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਦਫਤਰ ਦੇ ਦੋ ਇੰਨਵਰਟਰ ਤੇ ਇਨਵਰਟਰਾਂ ਦੀਆਂ ਬੈਟਰੀਆਂ ਅਤੇ ਬਾਥਰੂਮਾਂ ਵਿੱਚੋਂ ਸੈਨੇਟਰੀ ਦਾ ਸਾਮਾਨ ਵੀ ਚੋਰਾਂ ਦੁਆਰਾ ਚੋਰੀ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਸਾਰੀ ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਨੂੰ ਸਵੇਰੇ ਦਫ਼ਤਰ ਆਉਣ ਉਪਰੰਤ ਪਤਾ ਲੱਗਾ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਬਲਾਕ ਸਿੱਖਿਆ ਦਫਤਰ ਸੁਲਤਾਨਪੁਰ ਲੋਧੀ – 1 ਸ਼ਹਿਰ ਦੇ ਬਿਲਕੁੱਲ ਵਿਚਕਾਰ ਸਥਿਤ ਹੈ ਤੇ ਸੁਲਤਾਨਪੁਰ ਲੋਧੀ ਦਾ ਪੁਲਿਸ ਥਾਣਾ ਦਫ਼ਤਰ ਤੋਂ ਕੁਝ ਦੂਰੀ ਤੇ ਸਥਿਤ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰਜਾਣੀ ਗੀਤ ਨਾਲ ਚਰਚਾ ਵਿੱਚ ਆਏ ਗਾਇਕ ਤੇ ਸੰਗੀਤਕਾਰ ਦਿਲਖੁਸ਼ ਥਿੰਦ
Next articleਬੱਦਲ਼