ਚੋਰਾਂ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਸੁੰਨੜਵਾਲ ਨੂੰ ਨਿਸ਼ਾਨਾ ਬਣਾਇਆ ਗਿਆ, ਸਿਲੰਡਰ ਪੱਖਾ ਰਾਸ਼ਨ ਸਮੇਤ ਕੀਮਤੀ ਸਮਾਨ ਚੋਰੀ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸਰਕਾਰੀ ਐਲੀਮੈਂਟਰੀ ਸਕੂਲ ਸੁੰਨੜਵਾਲ ਵਿੱਚ ਬੀਤੀ ਰਾਤ ਚੋਰਾਂ ਦੁਆਰਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਮੁੱਖ ਅਧਿਆਪਕਾ ਲਖਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ ਸਕੂਲ ਪਹੁੰਚੀ ਤਾਂ ਦੇਖਿਆ ਸਕੂਲ ਦੇ ਦਫਤਰ ਤੇ ਰਸੋਈ ਦਾ ਤਾਲਾ ਟੁੱਟਾ ਹੋਇਆ ਸੀ, ਅਤੇ ਸਕੂਲ ਵਿੱਚੋਂ ਕਈ ਤਰ੍ਹਾਂ ਦਾ ਕੀਮਤੀ ਸਮਾਨ ਤੇ ਰਾਸ਼ਨ ਆਦਿ ਚੋਰੀ ਸੀ। ਇਸ ਸਬੰਧੀ ਚੋਰਾਂ ਦੁਆਰਾ ਚੋਰੀ ਕਰਨ ਦੀ ਇਹ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ । ਜਿਸ ਵਿੱਚ ਰਸੋਈ ਵਿੱਚੋਂ ਦੋ ਸਿਲਿੰਡਰ ਦਫਤਰ ਵਿੱਚੋਂ ਦਫਤਰ ਦਾ ਛੱਤ ਵਾਲਾ ਪੱਖਾ ,ਰਾਸ਼ਨ, ਇੱਕ ਕੈਮਰਾ, ਇੱਕ ਕਣਕ ਤੇ ਇੱਕ ਚਾਵਲ ਦੀ ਬੋਰੀ ਚੋਰੀ ਹੋ ਗਏ । ਇਸੇ ਪ੍ਰਕਾਰ ਹੀ ਦਫਤਰ ਵਿੱਚੋਂ ਬੀ ਐਸ ਐਨ ਐਲ ਦਾ ਸਿਸਟਮ ਵੀ ਚੋਰਾਂ ਵੱਲੋਂ ਪੁੱਟ ਲਿਆ ਗਿਆ। ਇਸ ਦੇ ਨਾਲ ਹੀ  ਚੋਰਾਂ ਨੇ ਨਾਲ ਬਣੇ ਮਿਡਲ ਸਕੂਲ ਵਿੱਚੋਂ ਹੀ ਦੋ ਸਿਲੰਡਰ ਚੋਰੀ ਹੋ ਗਏ ਅਤੇ ਆਂਗਣਵਾੜੀ ਦਾ ਤਾਲਾ ਟੁੱਟਾ ਹੋਇਆ ਸੀ। ਇਸ  ਕਮਰੇ ਵਿੱਚੋਂ ਇੱਕ ਸਿਲੰਡਰ ਚੋਰੀ ਹੋ ਗਿਆ। ਸਕੂਲ ਮੁੱਖੀ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਚੌਂਕੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article‘ਮੇਲਾ ਪੰਜਾਬੀਆਂ ਦਾ’ ਐਡਮਿੰਟਨ ਚ 17 ਨੂੰ , ਪੋਸਟਰ ਰਿਲੀਜ਼, ਤਿਆਰੀਆਂ ਮੁਕੰਮਲ – ਮੁੱਖ ਪ੍ਰਬੰਧਕ ਲੋਕ ਗਾਇਕ ਉਪਿੰਦਰ ਮਠਾਰੂ ਸੱਭਿਆਚਾਰ ਦੇ ਹੁਸੀਨ ਰੰਗਾਂ ਦੀ ਹੋਵੇਗੀ ਪੇਸ਼ਕਾਰੀ
Next articleਜ਼ਿਲ੍ਹਾ ਸੰਗਰੂਰ ਦੇ ਸਮੂਹ ਲੇਖਕਾਂ ਦੇ ਇਕੱਠ ਵਿੱਚ ਲੇਖਕ ਭਵਨ ਦਾ ਹੋਇਆ ਉਦਘਾਟਨ