(ਸਮਾਜ ਵੀਕਲੀ)
ਕੰਮਾਂ ਵਿੱਚ ਰੁੱਝੇ,ਛੱਡ ਮੇਰਾ ਖ਼ਿਆਲ ਜੀ।
ਪਹਿਲਾਂ ਵਾਂਗ ਪੁੱਛਦੇ ਨਾ ਮੇਰਾ ਹਾਲ ਜੀ।
ਮਾਰ ਮਾਰ ਗੇੜੇ ਗਲੀ ਅਸੀਂ ਥੱਕਗੇ।
ਰੋਜ਼ ਰੋਜ਼ ਦੇਖ ਬੰਦ ਬਾਰ ਅਸੀ ਅੱਕਗੇ।
ਸਿਆਲ ਰੁੱਤੇ ਰਹਿੰਦੇ ਸੀ ਧੁੱਪ ਸੇਕਦੇ,
ਚੜ੍ਹ ਚੁਬਾਰੇ ਲੱਗੇ ਰਾਹ ਸਾਡਾ ਵੇਖਦੇ।
ਗਲੀਆਂ ਦੇ ਕੱਖਾਂ ਵਾਂਗ “ਸੰਗਰੂਰਵੀ “, ਅਸੀ ਰੁੱਲਗੇ
ਹਰ ਵੇਲੇ ਕਰਦੇ ਹਾਂ ਯਾਦ ਜਿਸਨੂੰ, ਲੱਗਦਾ ਸੰਗਰੂਰਵੀ ਉਹੀ ਸਾਨੂੰ ਭੁੱਲਗੇ।
ਸਰਬਜੀਤ ਸੰਗਰੂਰਵੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly