ਉਹ ਇੰਤਜ਼ਾਰ

ਰਵਿੰਦਰ ਕੌਰ (ਰਾਵੀ)

(ਸਮਾਜ ਵੀਕਲੀ)

ਮੈਂ ਸਿਰਫ਼ ਗੋਬਿੰਦ ਦੇ ਨਾਂ ਦੀ ਮੀਰਾ ਨਹੀਂ ,
ਸੱਚੀਂ ਪੂਰੀ ਰੂਹ ਤੋਂ ਵੀ ਬਣੀ ਆਂ ,
ਮੈਂ ਅਣਜਾਣ ਨਹੀਂ ਉਹਦੇ ਸਵਾਲ ਜਵਾਬਾਂ ਤੋਂ ,
ਮੈਂ ਪੂਰੀ ਤਰ੍ਹਾਂ ਜਾਣੂ ਓਹਦੀ ਰੂਹ ਰੂਹ ਦੀ ਸੂਹ ਤੋਂ ਵੀ ਹਾਂ ,
ਮਿਲਿਆ ਏ ਨਾਂ ਸਾਡਾ ਇਸ ਗੱਲ ਦੀ ਖੁਸ਼ੀ ਬੜੀ ਏ,
ਪਰ ਉਸ ਸਮੇਂ ਦੀ ਤਰ੍ਹਾਂ ਅੱਜ ਵੀ ਮੀਰਾ ਗੋਵਿੰਦ ਦੇ ਇੰਤਜ਼ਾਰ ਵਿਚ ਖੜ੍ਹੀ
ਏ ।
ਕਈ ਮੁੱਕੀਆਂ ਨੇ ਮੁੱਦਤਾਂ ਅਤੇ ਕਈ ਯੁੱਗ ਪਲਟ ਗਏ,
ਜੋ ਪੁੱਛਣੇ ਸੀ ਸਵਾਲ ਉਹਨੂੰ ਮੇਰੇ ਖ਼ਿਆਲ ਚ ਸਰਕ ਗਏ ।
ਹਰ ਵਾਰ ਜੁਦਾਈਆਂ ਸਾਡੇ ਵਿਚ ਪੈ ਹੀ ਜਾਂਦੀਆਂ ਨੇ ,
ਕਦੋਂ ਉਹਨੇ ਪੂੰਝਣੇ ਨੇ ਤੇਰੇ ਹੰਝੂ ਇਹ ਮੇਰੀਆਂ ਗਿੱਲੀਆਂ ਪਲਕਾਂ ਕਹਿੰਦੀਆਂ ਨੇ ।
ਹੱਸੀ ਖੇਡੀ ਤੇ ਕਦੇ ਕਦੇ ਭਾਵੇਂ ਨਾਲ ਉਹਦੇ ਲੜੀ ਹਾਂ ,
ਪਰ ਅੱਜ ਵੀ ਰਾਵੀ ਗਵਾਹ ਹੈ ਸਮਾਂ,
ਮੈਂ ਮੀਰਾ ਮੇਰੇ ਗੋਬਿੰਦ ਦੇ ਇੰਤਜ਼ਾਰ ਵਿੱਚ ਖੜ੍ਹੀ ਹਾਂ ।

ਰਵਿੰਦਰ ਕੌਰ ਰਾਵੀ
ਮੋਬਾਇਲ ਨੰਬਰ 9876121367
ਨੂਰਪੁਰ ਬੇਦੀ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS military aid to Ukraine potentially very dangerous: Kremlin
Next articleUN Humanitarian Air Service resumes flights in Afghanistan