ਆਪਸ ਵਿੱਚ ਤਾਨੇ ਮਾਰਦੇ ਆ 

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਜਿਓ ਜੰਮੇ ਆ ਤਦ ਤੋ ਲੈਕੇ ਅੱਜ ਤੱਕ ਰਿਹਾ ਭੁਲੇਖਾ
ਸਾਇਦ ਸਾਨੂੰ ਮਿਲ ਜਾਊਗਾ ਕਦੇ ਤਾਂ ਚੰਗਾ ਨੇਤਾ
ਹਰ ਵਾਰੀ ਇਹ ਲੈਕੇ ਵੋਟਾਂ ਮਗਰੋਂ ਸਾਨੂੰ ਚਾਰਦੇ ਆ
ਸਾਡੇ ਬਾਰੇ ਕੁਝ ਨਹੀਂ ਸੋਚਦੇ,ਆਪਸ ਵਿੱਚ ਤਾਨੇ ਮਾਰਦੇ ਆ
ਕੁੱਝ ਆਖਣ ਇਹ ਕੁੱਝ ਨਹੀਂ ਕਰਦੇ ਸਾਰੇ ਵਿਆਹ ਕਰਵਾਈ ਜਾਂਦੇ ਆ
ਬਹੁਤੇ ਕਰਦੇ ਸੈਰ ਸਪਾਟੇ, ਪੰਜਾਬ ਨੂੰ ਲੁੱਟ ਕੇ ਖਾਈ ਜਾਦੇ ਆ
ਆਪਣੇ ਬਾਰੇ ਸੋਚਣ ਸਾਰੇ,ਸਾਡਾ ਕੀ ਸਵਾਰਦੇ ਆ
ਲੋਕਾਂ ਬਾਰੇ ਕੁੱਝ ਨਹੀਂ ਸੋਚਦੇ ਆਪਸ ਵਿੱਚ ਤਾਨੇ ਮਾਰਦੇ ਆ
ਕਈ ਇਹ ਕਹਿਣ ਔਹ ਵੇਚਣ ਚਿੱਟਾ
ਕਈ ਆਖਣ ਇਹ ਝੂਠ ਮਾਰਦੇ ਕਈ ਆਖਣ ਅਸੀਂ ਅੱਖੀ ਡਿੱਠਾ
ਇਹ ਆਖਣ ਸਾਨੂੰ ਐਵੇਂ ਕਹਿੰਦੇ ਇਹ ਨਸ਼ੇ ਤਾ ਪਾਰਦੇ ਆ
ਲੋਕਾਂ ਬਾਰੇ ਕੁਝ ਨਹੀਂ ਸੋਚਦੇ ਆਪਸ ਵਿੱਚ ਤਾਨੇ ਮਾਰਦੇ ਆ
ਇੱਕ ਦੂਜੇ ਨਾਲ ਲੜ ਝਗੜ ਕੇ ਪੰਜ ਸਾਲ ਇਹ ਕੱਢ ਲੈਂਦੇ ਆ
ਫਿਰ ਤੋ ਝੰਡੇ ਆਪੋ ਆਪਣੇ ਵਿਚ ਮੈਦਾਨ ਦੇ ਗੱਡ ਲੈਂਦੇ ਆ
ਕਿਹੜੇ ਇਲਾਕੇ ਬਣਨਗੇ ਮੂਰਖ ਬਹਿ ਬਿੱਲੇ ਵਾਂਗੂੰ ਤਾੜਦੇ ਆ
ਲੋਕਾਂ ਬਾਰੇ ਕੁੱਝ ਨਹੀਂ ਸੋਚਦੇ ਆਪਸ ਵਿੱਚ ਤਾਨੇ ਮਾਰਦੇ ਆ
ਖ਼ੁਦ ਆਲੋਚਨਾ ਕਰਦੇ ਰਹਿੰਦੇ,ਸਾਥੋ
ਵੀ ਕਰਵਾਉਂਦੇ ਆ
ਜ਼ਰੂਰਤ ਅਨੂਸਾਰ ਕੋਈ ਕੰਮ ਨਹੀਂ ਕਰਦੇ
ਉਂਝ ਧਰਮ ਯਾਤਰਾ ਖੂਬ ਕਰਾਉਂਦੇ ਆ
ਚੋਣ ਨਿਸ਼ਾਨ ਗੁਰੂਆ ਦਾ ਰੱਖਕੇ ਆਪਣੇ ਬੇੜੇ ਤਾਰਦੇ ਆ
ਲੋਕਾਂ ਬਾਰੇ ਕੁਝ ਨਹੀਂ ਸੋਚਦੇ ਆਪਸ ਵਿੱਚ ਤਾਨੇ ਮਾਰਦੇ ਆ
ਗੁਰਮੀਤ ਡੁਮਾਣੇ ਵਾਲਿਆਂ ਬਦਲ ਕੇ ਭੇਸ ਕਹਿਣਗੇ
ਰਾਜ ਨਹੀਂ ਇਹ ਸੇਵਾ, ਬੜੇ ਸੁਚੇਤ ਰਹਿਣਗੇ
ਵੋਟਾਂ ਖਾਤਿਰ ਜਾਤਾਂ ਪਾਤਾਂ ਧਰਮਾਂ ਦੇ ਨਾਂ ਤੇ ਪਾੜਦੇ ਆ
ਜਨਤਾ ਬਾਰੇ ਕੁਝ ਨਹੀਂ ਸੋਚਦੇ ਆਪਸ ਵਿੱਚ ਤਾਨੇ ਮਾਰਦੇ ਆ
          ਲੇਖਕ – ਗੁਰਮੀਤ ਡੁਮਾਣਾ
           ਪਿੰਡ-ਲੋਹੀਆਂ ਖਾਸ
                 (ਜਲੰਧਰ)
           ਸੰਪਰਕ- 76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

                 https://play.google.com/store/apps/details?id=in.yourhost.samajweekly

Previous articleਘਰ ਦੀ ਇੱਜ਼ਤ / ਮਿੰਨੀ ਕਹਾਣੀ
Next articleਪਏ ਨੇ