(ਸਮਾਜ ਵੀਕਲੀ)
ਉਹ ਗੱਲਾਂ ਨੀ ਰਹੀਆਂ ਉਹ ਬਾਤਾਂ ਨੀ ਰਹੀਆਂ,
ਉਹ ਬੋਲਦ ਹਾਲੀ ਕਸੀਏ, ਉਹ ਕਹੀਆਂ ਨੀ ਰਹੀਆਂ ਉਹ ਗੱਲਾਂ ਨੀ ਰਹੀਆਂ ਉਹ ਬਾਤਾਂ ਨੀ ਰਹੀਆਂ |
ਉਹ ਮਿੱਟੀ ਦੀ ਹਾਡੀ, ਉਹ ਲੱਕੜ ਦੀ ਡੋਈ ਚਰਖੇ ਉਡੀਕਣ ਕੱਤੇ ਸਾਨੂੰ ਕੋਈ,
ਉਦੋਂ ਸੋਂ ਸੋਂ ਸਾਲ ਦੇ ਬਾਬੇ ਆਮ ਮਿਲ ਜਾਂਦੇ ਸੀ, ਅਸੀਸਾਂ ਤੇ ਦੁਆਮਾਂ ਨਾਲ ਅਰਾਮ ਲੱਭ ਜਾਂਦੇ ਸੀ |
ਉਦੋਂ ਅੰਟੀ ਅੰਕਲ ਮੰਮੀ ਡੈਡੀ ਕਦੋ ਹੁੰਦੇ ਸੀ,ਨਾ ਹੀ ਏਨੇ ਚੋਰ ਤੇ ਨਾ ਹੀ ਏਨੇ ਗੁੰਡੇ ਸੀ |
ਉਦੋਂ ਸੀ ਸਲਾਮ ਹੁੰਦਾ ਜਿਹੜਾ ਜਿਸ ਨੂੰ ਟੱਕਰੇ,
ਖੂਹਾਂ ਦੇ ਪਾਣੀਆਂ ਦੇ ਸਵਾਦ ਵੀ ਸੀ ਵੱਖਰੇ,
ਜਿਹੜੀ ਚੀਜ ਦੀ ਲੋੜ ਪੈਣੀ ਸਭ ਦੇ ਦਿੰਦੇ ਸੀ
ਮਾਂਚਿਸ ਨਾ ਮਿਲੇ ਗਵਾਂਢੀ ਅੱਗ ਦੇ ਦਿੰਦੇ ਸੀ|
ਉਦੋਂ ਜਿਹੜਾ ਵਿਆਹ ਵਿਚ ਨਾਲ ਆਉਂਦੇ ਜਾਂਜੀ ਸੀ ਇੱਕ ਦੂਜੇ ਦੀਆਂ ਇੱਜਤਾਂ ਨਾਲ ਸਾਰੇ ਹੀ ਹੁੰਦੇ ਸਾਂਝੀ ਸੀ,
ਛੋਟਾ ਤੇ ਵਡਿਆ ਨੂੰ ਜੀ-ਜੀ ਕਹਿੰਦਾ ਸੀ,
ਪਾਈਆ ਦੁੱਧ ਸਾਰਾ ਟੱਬਰ ਚਾਹ ਪੀ ਲੈਂਦਾ ਸੀ |
ਅਲਾਦ ਸਾਰੀ ਆਦਮ ਦੀ ਵੰਡ ਵੱਖੋ ਵੱਖ ਦੇ ਇਹ ਨਵੇਂ ਦੌਰ ਨੇ ਛੱਡਿਆ ਨਾ ਕੁੱਲੀ ਤੇ ਕੱਖ ਦੇ |
ਲੋਕਾਂ ਤੇ ਉਹ ਆਸਾ ਨਾ ਰਹੀਆਂ
ਉਹ ਗੱਲਾਂ ਨੀ ਰਹੀਆਂ ਉਹ ਬਾਤਾਂ ਨੀ ਰਹੀਆਂ |
ਉਹ ਲੰਮੀਆਂ ਉਮਰਾਂ ਖਿਆਲਾਂ ਦੇ ਰਿਸ਼ਤੇ ਸੋਣੇ ਬਾਬੇ ਜਿਹੜੇ ਲੱਗਣ ਫਰਿਸ਼ਤੇ ਪਤਾ ਨਹੀਂ ਉਹ ਸਕਲਾਂ ਕਿੱਥੇ ਗਈਆਂ ਕਿ ਉਹ ਗੱਲਾਂ ਨੀ ਰਹੀਆਂ ਉਹ ਬਾਤਾਂ ਨੀ ਰਹੀਆਂ|
ਗੜ੍ਹਸ਼ੰਕਰ ਬਲਵੀਰ ਚੌਪੜਾ
94643-23063