ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਇਹ ਬੇਵਕੂਫ਼ ਨੂੰ ਪੁੱਛ ਕੇ ਨਹੀਂ ਸਤਿਗੁਰੂ ਰਵਿਦਾਸ ਜੀ ਦੇ ਬੁੱਤ ਲਗਾਉਣੇ ਅਸੀਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਹੀ ਨਹੀਂ ਸਗੋਂ ਸਮਝਦੇ ਹਾਂ ਤੇ ਉਸ ਤੇ ਅਮਲ ਵੀ ਕਰਦੇ ਹਾਂ। ਰਹੀ ਗੱਲ ਸੰਵਿਧਾਨ ਦੀ ਜਿਸ ਵਿੱਚ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਹੱਕ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਹੀ ਦਿੱਤਾ ਹੈ।ਇਸ ਨਾਸਮਝ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਰੇ ਸਿਆਸੀ ਆਗੂਆਂ ਵਲੋਂ, ਸਿੱਖਾਂ ਵਲੋਂ ਵੀ, ਸੰਵਿਧਾਨ ਉੱਪਰ ਹੀ ਹੱਥ ਰੱਖ ਕੇ ਸਹੁੰ ਚੁੱਕੀ ਜਾਂਦੀ ਹੈ। ਸੰਵਿਧਾਨ ਦੇ ਇੱਕ ਇੱਕ ਅੱਖਰ, ਸ਼ਬਦ ਉੱਪਰ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ, ਰਜਿੰਦਰ ਪ੍ਰਸ਼ਾਦ ਪਹਿਲੇ ਰਾਸ਼ਟਰਪਤੀ ਸਮੇਤ ਚਰਚਾ ਕੀਤੀ ਜਾਂਦੀ ਸੀ ਤਾਂ ਲਿਖਿਆ ਜਾਂਦਾ ਸੀ। ਇਹ ਮੂਰਖ਼ ਸਿਖਾਂ ਅਤੇ ਦਲਿਤਾਂ ਦਰਮਿਆਨ ਦੰਗੇ ਫ਼ਸਾਦ ਕਰਵਾਉਣ ਦੀ ਗੰਦੀ ਸਾਜ਼ਿਸ਼ ਰਚ ਰਿਹਾ ਹੈ। ਡਾਕਟਰ ਭੀਮ ਰਾਓ ਅੰਬੇਦਕਰ ਵਿਸ਼ਵ ਦੇ ਮੰਨੇ ਪ੍ਰਮੰਨੇ ਪਹਿਲੇ ਮਹਾਨ ਜਰਨੈਲ ਫਿਲੌਸਫ਼ਰ,ਸੱਭ ਤੋਂ ਵੱਧ ਡਿਗਰੀਆਂ ਲੈਣ ਵਾਲੇ ਹਨ ਜਿਨ੍ਹਾਂ ਦੀਆਂ ਮੂਰਤੀਆਂ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਦਾ ਮਾਣ ਸਨਮਾਨ ਵੀ ਸ਼ਰਧਾ ਨਾਲ ਕੀਤਾ ਜਾਂਦਾ ਹੈ। ਇਹ ਸ਼ਬਦ ਰਾਮ ਪ੍ਰਕਾਸ਼ ਮੰਗੂਵਾਲ ਜੀ ਨੇ ਕਹੇ ਹਨ।ਜੈ ਭੀਮ ਜੈ ਸੰਵਿਧਾਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj