(ਸਮਾਜ ਵੀਕਲੀ)
ਰੋਂਦੀਆਂ ਰਹੀਆਂ ਜ਼ਾਰੋ ਜ਼ਾਰ,
ਕੋਈ ਅੱਖੀਆਂ ਨੂੰ ਵਰਾਉਣ ਨਾ ਆਇਆ।
ਮੇਰੇ ਲੁੱਟ ਗਏ ਸੁਪਨੇ ਅਰਮਾਨ ਸਾਰੇ,
ਪਰ ਕੋਈ ਦੁਖ ਵੰਡਾਉਣ ਨਾ ਆਇਆ।
ਤੋੜ ਕੇ ਦਿਲ ਨੂੰ ਪਾਸੇ ਹੋ ਗਏ,
ਰੁੱਸਿਆਂ ਨੂੰ ਕੋਈ ਮਨਾਉਣ ਨਾ ਆਇਆ।
ਲਾਸ਼ਾਂ ਮੋਏ ਹੋਏ ਹੰਝੂਆ ਦੀਆਂ,
ਕੋਈ ਵੀ ਦਫਨਾਉਣ ਨਾ ਆਇਆ।
ਪਿਆਰ ਦਿਖਾਵਾ ਬਣ ਕੇ ਰਹਿ ਗਿਆ,
ਕੋਈ ਬੇਸ਼ੱਕ ਅਜਮਾਉਂਣ ਨਾ ਆਇਆ।
ਜਖਮਾਂ ਤੇ ਸੱਭ ਲੂਣ ਵਰੂਰਣ,
ਕੋਈ ਮਲ੍ਹਮ ਲਾਉਣ ਨਾ ਆਇਆ।
ਰੋਦਿਆਂ ਤਕ ਕੇ ਗਦ ਗਦ ਹੋਏ,
ਕੋਈ ਵੀ ਹਸਾਉਣ ਨਾ ਆਇਆ।
ਉੱਜੜ ਗਏ ਬਾਗਾਂ ਦੇ ਮਾਲੀ,
ਕੋਈ ਵੀ ਵਸਾਉਣ ਨਾ ਆਇਆ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly