ਦੇਸ਼ ਭਗਤੀ ਦਾ ਜਜ਼ਬਾ ਹੋਣਾ ਚਾਹੀਦਾ,

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਹਰ ਸ਼ਖਸ ਅੰਦਰ ਗੁਲਾਮ ਸੋਚ ਤੋਂ ਨਿਜਾਤ ਪਾਉਣ ਲਈ।
ਭਾਵੇਂ ਤੁਸੀਂ ਹੋ ਆਸਤਿਕ ਜਾਂ ਨਾਸਤਿਕ,
ਜਾਗਰਤ ਹੋਵੋ ਆਪਣੇ ਸੱਭਿਆਚਾਰ, ਸਮਾਜ ਨੂੰ ਬਚਾਉਣ ਲਈ।

ਗਰੁੱਪ ਭਗਤ ਸਿੰਘ,ਸੁਖਦੇਵ,ਰਾਜਗੁਰੂ ਹੁਰਾਂ ਦਾ,
ਸੁਭਾਸ਼ ਬੋਸ, ਸਰਾਭਾ,ਲਾਲਾ ਲਾਜਪਤ ਰਾਏ, ਗਰਮ-ਦਲੀਆਂ ਦਾ।
ਹੱਸ-ਹੱਸ ਕੇ ਜਾਨਾਂ ਵਾਰ ਗਏ ਆਪਣੇ ਦੇਸ਼ ਲਈ,
ਬਣਿਆ ਸਬੱਬ ਨਾਲੋ-ਨਾਲ ਸਹਿਯੋਗ ਨਰਮ-ਦਲੀਆਂ ਦਾ।

ਕੌਮਾਂ ਉਹ ਹੋ ਜਾਂਦੀਆਂ ਖਤਮ ਜਿਹੜੀਆਂ,
ਭੁਲਾ ਦੇਵਣ ਆਪਣੇ ਅਮਰ ਸ਼ਹੀਦਾਂ ਨੂੰ ।
23ਮਾਰਚ1931ਦਾ ਦਿਹਾੜਾ ਹੈ ਭਗਤ ਸਿੰਘ ਨੂੰ ਸਮਰਪਿਤ,
ਸੱਚੇ ਮਨੋਂ ਕਰੋ ਪ੍ਰਣਾਮ ਉਸ ਦੀਆਂ ਉਮੀਦਾਂ ਨੂੰ।

ਪਰਿਵਾਰ ਵਾਲਿਆਂ ਮੰਗਣਾ ਕਰਕੇ ਉਸ ਦਾ ਵਿਆਹ ਧਰਿਆ,
ਘਟਨਾਵਾਂ ਇਤਨੀ ਤੇਜ਼ੀ ਨਾਲ ਹੋਈਆਂ ਸਕੀਮਾਂ
ਵਿੱਚੇ ਰਹਿਗੀਆਂ ।
ਮੰਗੇਤਰ ਵੀ ਇਤਨੀ ਸਮਰਪਿਤ ਸੀ ਭਗਤ ਸਿੰਘ ਨਾਲ,
ਫਾਂਸੀ ਤੋਂ ਬਾਅਦ ਕੁਆਰੀ ਰਹੀ, ਰੀਝਾਂ ਵਿੱਚੇ ਰਹਿਗੀਆਂ

ਭਗਤ ਸਿੰਘ ਦਾ ਪੂਰਾ ਪਰਵਾਰ ਸੀ ਇਨਕਲਾਬੀਆਂ ਦਾ,
ਪਿਤਾ, ਚਾਚਾ ਅਤੇ ਤਾਇਆ ਪੂਰਾ ਗਰੁੱਪ ਕਾਮਯਾਬੀਆਂ ਦਾ।
ਰੋਲ ਮਾਡਲ ਸਨ ਗੁਰੂ, ਸਾਡੇ ਦੇਸ਼ ਲਈ ਹੋਏ ਕੁਰਬਾਨ,
ਸੱਚ ਤੇ ਚਲਣ ਦਾ ਪੈਂਡਾ ਸਾਡਾ ਕਰ ਗਏ ਅਸਾਨ

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤ ਸਭਾਵਾਂ ਵਲੋਂ ਉਰਦੂ ਦੀਆਂ ਕਲਾਸਾਂ ਲਾਉਣ ਲਈ ਦਿੱਤਾ ਮੰਗ ਪੱਤਰ
Next articleਪਾਣੀ ਵੀ ਹੋਇਆ ਜ਼ਹਿਰੀਲਾ ( ਵਿਸ਼ਵ ਪਾਣੀ ਦਿਵਸ)