ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ 8 ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਦਿੱਤਾ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਕਿਸਾਨ ਪਵਿੱਤਰ ਸਿੰਘ ਕੰਗ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰ ਮੇਰੇ ਖੂਹ ‘ਤੇ ਲੱਗੇ ਟਰਾਂਸਫਰਮਰ ‘ਚ ਤਾਂਬਾ ਚੋਰੀ ਕਰਕੇ ਲੈ ਗਏ | ਇਸੇ ਤਰਾਂ ਅਣਪਛਾਤੇ ਚੋਰਾਂ ਨੇ ਪਵਿੱਤਰ ਸਿੰਘ ਲਾਂਦੜਾ, ਚੱਕ ਸਾਹਬੂ ਦੇ ਕਿਸਾਨ ਦਲਜੀਤ ਸਿੰਘ ਦੇ ਖੇਤਾਂ ‘ਚ ਜੋ ਕਿ ਉਕਤ ਕਿਸਾਨ ਠੇਕੇ ‘ਤੇ ਲੈ ਕੇ ਵਾਹੀ ਕਰਦਾ ਹੈ ਤੇ ਇੱਕ ਹੋਰ ਕਿਸਾਨ ਦੇ ਖੂਹ ‘ਤੇ ਲੱਗੇ ਟਰਾਂਸਫਰਮਰ ‘ਚ ਤਾਂਬਾ ਚੋਰੀ ਕਰਕੇ ਲੈ ਗਏ | ਉਕਤ ਚੋਰਾਂ ਨੇ ਤਿੰਨ ਧਾਰਮਿਕ ਅਸਥਾਨਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਤੇ ਗੋਲਕਾਂ ਤੋੜ ਕੇ ਨਕਦੀ ਕੱਢ ਕੇ ਲੈ ਗਏ | ਇਸੇ ਤਰਾਂ ਕਿਸਾਨ ਕਾਕਾ ਵਾਸੀ ਛੋਕਰਾਂ ਨੇ ਦੱਸਿਆ ਕਿ ਅਣਪਛਾਤੇ ਚੋਰ ਮੇਰੇ ਟਰਾਂਸਫਰਮਰ ਤੋਂ ਗਰਿੱਪਾਂ ਤੱਕ ਜਾਂਦੀ ਮਹਿੰਗੀ ਤਾਰ ਵੀ ਚੋਰੀ ਕਰਕੇ ਲੈ ਗਏ | ਘਟਨਾ ਦੇ ਸੰਬੰਧ ‘ਚ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj