‘ਗੁਰੂਆਂ ਭਗਤਾਂ’ ਵਿੱਚ ਨਾ ਫ਼ਰਕ ਕੋਈ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਨਾ ‘ਭਗਤ’ ਛੋਟੇ ,ਨਾ ਹੀ ‘ਗੁਰੂ’ ਵੱਡੇ,
ਤੁਸੀਂ ਇਹ ਦੂਰ ਕਰੋ ਸਾਰੇ ਭਰਮ ਲੋਕੋ।
‘ਗੁਰੂਆਂ ਭਗਤਾਂ’ ਵਿੱਚ ਨਾ ਫ਼ਰਕ ਕੋਈ,
ਇਹਨਾਂ ਸਾਰਿਆਂ ਦਾ ਇਕੋ ਕਰਮ ਲੋਕੋ।

ਵਿਰੋਧੀਆਂ ਨੇ ‘ਗੁਰੂਆਂ ਭਗਤਾਂ’ ਵਿੱਚ ਫਰਕ ਪਾਕੇ,
ਇਥੇ ਐਸੇ ਢੰਗ ਨਾਲ ਕੀਤਾ ਪ੍ਰਚਾਰ ਭਾਈ।
‘ਗੁਰੂਆਂ’ ਦੀ ਵਿਚਾਰਧਾਰਾ ਤੋਂ ਅਣਜਾਣ ਲੋਕਾਂ,
ਦੁਸ਼ਮਣ ਦਾ ਕਿਹਾ ਕਰ ਲਿਆ ਸਵਿਕਾਰ ਭਾਈ।

‘ਗੁਰੂ ਗ੍ਰੰਥ ਸਾਹਿਬ’ ਵਿੱਚ ਪੰਨਾ-1386 ਉਤੇ,
‘ਗੁਰੂ ਨਾਨਕ’ ਨੂੰ ਲਿਖਿਆ ਹੈ ‘ਭਗਤ’ ਲੋਕੋ।
‘ਗੁਰੂ ਅਰਜਨ’ ‘ਤੇ ‘ਹਰਗੋਬਿੰਦ ਸਾਹਿਬ’ ਲ‌ਈ,
‘ਭਗਤ’ ਸ਼ਬਦ ਹੋਇਆ ਹੈ ਵਰਤ ਲੋਕੋ।
(ਪੰਨਾ 1407/396)

“ਭਗਤ ਬਰਾਬਰ ਨਾ ਪੰਡਿਤ, ਸੂਰ, ਛਤ੍ਰਪਤਿ ਰਾਜਾ”
ਬਾਣੀ ਵਿੱਚ ‘ਗੁਰੂ ਰਵਿਦਾਸ’ ਜੀ ਗ‌ਏ ਫਰਮਾ ਲੋਕੋ।
ਬਾਣੀ ਸਮਝਕੇ ਆਪਾਂ ਰਲ ਮਿਲ ਰਹੋ ਇਕੱਠੇ,
ਸਾਨੂੰ ਦੁਸ਼ਮਣ ਕਰਦਾ ਰਹਿੰਦਾ ਗੁਮਰਾਹ ਲੋਕੋਂ।

ਸ਼ਬਦ ਜ਼ੋ ਚੰਗਾ ਲਗਦਾ ਵਰਤ ਲਵੋ,
ਪਰ ਕਰੋ ਸਭਨਾਂ ਦਾ ਸਤਿਕਾਰ ਭਾਈ।
ਸੁਣੀ ਸੁਣਾਈ ਗੱਲ ਸਮਝਕੇ ਕਰੋ ਅਮਲ,
‘ਮੇਜਰ’ ਐਵੇਂ ਨਾ ਹੋਵੇ ਖ਼ੁਆਰ ਭਾਈ।

ਮੇਜਰ ਸਿੰਘ ਬੁਢਲਾਡਾ
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਬਚਿੱਤਰ ਕਿਰਦਾਰ,ਤੁਸੀਂ ਤੇ ਮੈਂ