(ਸਮਾਜ ਵੀਕਲੀ)
ਫਿਕਰ ਨਾ ਕਰੀ ਮੇਰੀ ਅੰਮੀਏ ਨੀ,
ਸਾਂਭ ਲਉਂ ਮੈਂ ਤੇਰਾ ਚੁੱਲਾ ਚੌਕਾ ਨੀ ।
ਵੀਰੇ ਨੂੰ ਬਣਾਕੇ ਦੇਵਾਂ ਤਾਜੀ ਰੋਟੀ,
ਸ਼ਕਾਇਤ ਦਾ ਮੈ ਨਾ ਦਿਉਂ,
ਕਦੀ ਮੌਕਾ ਨੀ ।
ਪਡ਼ ਲਿਖ ਕਰੂੰਗੀ ਤਰੱਕੀਆ ਮੈ ਅੰਮੀਏ ਨੀ,
ਵਿੱਦਿਆ ਵਿਚਾਰੀ ਪਰਉਪਕਾਰੀ ਦਾ,
ਲਾਉਗੀ ਮੈਂ ਹੋਕਾ ਨੀ ।
ਬਾਪ ਦਾ ਮੈਂ ਨਾਮ ਉੱਚਾ ਕਰੂੰ ਅੰਮੀਏ ਨੀ,
ਲਾਇਉ ਨਾ ਤੁਸੀ ਮੇਰੇ ਤੇ,
ਰੋਕਾਂ ਟੋਕਾਂ ਨੀ ।
ਨਿਰਮਲ ਕੋਟਲਾ