(ਸਮਾਜ ਵੀਕਲੀ)– ਕਿਸੇ ਦੀ ਬਾਹਰੀ ਦਿੱਖ ਤੋਂ ਉਸ ਦੇ ਅੰਦਰ ਦਾ ਅੰਦਾਜ਼ਾ ਲਾਉਣਾ ਨਾਮੁਮਕਿਨ ਹੈ।ਜੋ ਨਹੀਂ ਦਿਸਦਾ ਦਾਰਸ਼ਨਿਕ ਵਾਂਗ ਹੈ ਜ਼ਰੂਰੀ ਨਹੀਂ ਕਿ ਉਹ ਦਾਰਸ਼ਨਿਕ ਹੋਵੇ ਉਹ ਇੱਕ ਬੇਤਰਤੀਬਾ ਇਨਸਾਨ ਵੀ ਹੋ ਸਕਦਾ ਹੈ ਜਿਸ ਨੂੰ ਆਪਣੀ ਅਤੇ ਆਲੇ ਦੁਆਲੇ ਦੀ ਕੋਈ ਸੁੱਧ ਨਹੀਂ।
ਜ਼ਰੂਰੀ ਨਹੀਂ ਜੋ ਚੁੱਪ ਰਹਿੰਦਾ ਹੈ ਉਹ ਸੰਤ ਹੋਵੇ ਉਹ ਗੂੰਗਾ ਵੀ ਹੋ ਸਕਦਾ ਹੈ।ਇਹ ਵੀ ਹੋ ਸਕਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਵੱਲ ਧਿਆਨ ਹੀ ਨਾ ਦਿੰਦਾ ਹੋਵੇ।ਇਹ ਵੀ ਹੋ ਸਕਦਾ ਹੈ ਇਸ ਨੂੰ ਪ੍ਰਤੀਕਰਮ ਦੇਣ ਦਾ ਢੰਗ ਹੀ ਨਾ ਹੋਵੇ।ਇਸ ਲਈ ਉਹ ਸਭ ਕੁਝ ਚੁੱਪਚਾਪ ਸਹਿਣ ਕਰ ਲੈਂਦਾ ਹੈ।
ਮਨੁੱਖ ਦੀ ਬਾਹਰੀ ਦਿੱਖ ਤੋਂ ਉਸ ਦੇ ਅੰਦਰਲੇ ਗੁਣਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।ਗੁਦੜੀ ਵਿੱਚ ਲਾਲ ਅਕਸਰ ਮਿਲ ਜਾਂਦੇ ਹਨ।
ਮਨੁੱਖੀ ਫਿਤਰਤ ਹੈ ਕਿ ਅਸੀਂ ਕਿਸੇ ਦੀ ਬਾਹਰੀ ਦਿੱਖ ਤੋਂ ਪ੍ਰਭਾਵਿਤ ਹੁੰਦੇ ਹਾਂ ਅਤੇ ਉਸ ਪ੍ਰਤੀ ਇਕ ਰਾਇ ਬਣਾ ਲੈਂਦੇ ਹਾਂ।ਕਿਸੇ ਨਾਲ ਵਰਤ ਕੇ ਬੋਲ ਕੇ ਹੀ ਉਸ ਬਾਰੇ ਪਤਾ ਲੱਗਦਾ ਹੈ।ਅਕਸਰ ਦੇਖਿਆ ਗਿਆ ਹੈ ਕਿ ਜੋ ਅਸੀਂ ਕਿਸੇ ਪ੍ਰਤੀ ਪਹਿਲੀ ਰਾਏ ਬਣਾਉਂਦੇ ਹਾਂ ਉਹ ਗਲਤ ਹੁੰਦੀ ਹੈ।ਸਾਨੂੰ ਕਿਸੇ ਇਨਸਾਨ ਨੂੰ ਜਾਣ ਸਮਝ ਕੇ ਪਤਾ ਲੱਗਦਾ ਹੈ ਕਿ ਉਹ ਕੀ ਹੈ।
ਕੋਸ਼ਿਸ਼ ਕਰੋ ਕਿ ਕਿਸੇ ਪ੍ਰਤੀ ਬਾਹਰੀ ਦਿੱਖ ਤੋਂ ਰਾਏ ਨਾ ਬਣਾਓ ।ਵਰਤੀ ਜਾਣ ਕੇ ਸਮਝ ਕੇ ਹੀ ਉਸ ਪ੍ਰਤੀ ਕੋਈ ਰਾਏ ਬਣਾਓ।ਬਾਹਰੀ ਦਿੱਖ ਅਕਸਰ ਛਲਾਵਾ ਹੁੰਦੀ ਹੈ।
ਜੋ ਵਿਅਕਤੀ ਬਹੁਤ ਭੁੱਲਦਾ ਹੈ ਉਹ ਅੰਦਰੋਂ ਉਦਾਸ ਹੁੰਦਾ ਹੈ।ਇਸ ਦੇ ਅੰਦਰ ਤਾਂ ਖਾਲੀ ਪਈ ਉਸ ਨੂੰ ਬੋਲਣ ਲਈ ਮਜਬੂਰ ਕਰਦਾ ਹੈ।ਉਹ ਆਪਣੇ ਆਪ ਨੂੰ ਭੁਲੇਖਾ ਪਾਉਣ ਲਈ ਜ਼ਿਆਦਾ ਗੱਲਾਂ ਕਰਦਾ ਹੈ।
ਕਿਸੇ ਵੀ ਮਨੁੱਖ ਨੂੰ ਜਾਣਨ ਸਮਝਣ ਲਈ ਸਮਾਂ ਲੱਗਦਾ ਹੈ।ਪਹਿਲੀ ਵਾਰ ਵਿੱਚ ਕੋਈ ਵੀ ਜੋ ਵਰਤਾਓ ਕਰਦਾ ਹੈ ਉਸ ਦਾ ਅਸਲੀ ਵਿਹਾਰ ਨਹੀਂ ਹੁੰਦਾ।ਇਸ ਦੀ ਕਿਸੇ ਪ੍ਰਤੀ ਕੋਈ ਰਾਇ ਬਣਾਉਣ ਤੋਂ ਪਹਿਲਾਂ ਸਮਾਂ ਲਓ।ਵਰਤੋ ਪਰਖੋ ਅਤੇ ਸਮਝੋ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly