ਕੋਈ ਚੁੱਪ ਦੇ ਵਿੱਚ ਏ ਸੋ਼ਰ ਬਥੇਰਾ

ਸਤਨਾਮ ਕੌਰ ਤੁਗਲਵਾਲਾ
(ਸਮਾਜ ਵੀਕਲੀ)
ਚੀਕਾਂ ਅੰਦਰ ਦੁੱਖ ਏ ਕੋਈ।
ਰੂਹ ਨੂੰ ਵਿੰਨੇ, ਤੀਰ ਚਲਾਵੇ,
ਬੰਦਾ ਨਹੀ ਧਨੁੱਖ ਏ ਕੋਈ।
ਚਾਰੇ ਪਾਸੇ ਥੋਹਰਾਂ,,ਕੰਡੇ,
ਕਿਧਰੇ ਵਿਰਲਾ ਰੁੱਖ ਏ ਕੋਈ‌
ਸ਼ਹਿਰ ਦੇ ਅੰਦਰ ਪਿੰਡ ਜੋ ਰਹਿੰਦਾ,
ਉਹਦੇ ਵਿਹੜੇ ਈ ਸੁੱਖ ਏ ਕੋਈ।
ਸਿਰ ਤੋਂ ਸੱਖਣੇ ਧੜ ਨੇ ਫਿਰਦੇ,
ਟਾਵਾਂ ਈ ਕਿਤੇ ਮਨੁੱਖ ਏ ਕੋਈ।
  ਅੰਨੇ,ਗੂੰਗੇ, ਬੋਲੇ ਕਰਗੀ,
ਢਿੱਡ ਦੀ ਭੈੜੀ ਭੁੱਖ ਏ ਕੋਈ।
ਕਦਮਾਂ ਦੇ ਵਿੱਚ ਭਟਕਣ ਮੇਰੇ,
ਰੂਹ ਦੇ ਅੰਦਰ ਦੁੱਖ ਏ ਕੋਈ।
ਦਿਲ ਦੇ ਬੂਹੇ ਦਸਤਕ ਹੋਈ,
ਖੈਰ ਮੁਬਾਰਕ ਮੁੱਖ ਏ ਕੋਈ।
ਸਤਨਾਮ ਕੌਰ ਤੁਗਲਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSunday Samaj Weekly = 31/12/2023
Next articleਤਲੀਆਂ ਤੇ ਸੀਸ ਟਿਕਾਉਣ ਵਾਲੇ !