(ਸਮਾਜ ਵੀਕਲੀ)
ਕੌਣ ਨੇ ਇਹ ਨਫ਼ਰਤ ਫੈਲਾਉਣ ਵਾਲੇ,
ਧਰਮਾਂ ਦੇ ਨਾਂ ਤੇ ਲੜਾਉਣ ਵਾਲੇ,
ਮੈਂ ਦੇਖਿਆ ਏ ਚਿਹਰਾ ਜੰਮਦੇ ਬੱਚੇ ਦਾ,
ਮੈ ਪਹਿਚਾਣ ਹੀ ਨਾ ਸਕਿਆ,
ਕਿਸ ਧਰਮ, ਕਿਸ ਜ਼ਾਤ ਦਾ ਹੈ ਏ,
ਮੈਂ ਦੇਖਦਾ ਰਿਹਾ ਚਿਰਾਂ ਤੱਕ,
ਮੈਨੂੰ ਕਿਤੇ ਮੋਹਰ ਨਜ਼ਰ ਨਹੀਂ ਆਈ,
ਜਿਸਤੋ ਮੈਂ ਪਹਿਚਾਣ ਸਕਦਾ,
ਕਿਸ ਧਰਮ ਤੇ ਕਿਸ ਜ਼ਾਤ ਦਾ ਹੈ ਏ,
ਰੌਲਾ ਪਿਆ ਸੀ ਕਿਸੇ ਅਣਜਾਣ ਲਾਸ਼ ਦਾ,
ਰੌਲਾ ਸੀ ਉਸ ਨੂੰ ਜਲਾਉਣ,
ਉਸ ਨੂੰ ਦਫ਼ਨਾਉਣ ਦਾ,
ਲੱਭਦੇ ਰਹੇ ਉਹ ਮੋਹਰ, ਦੇਖਣ ਲਈ,
ਕਿਸ ਧਰਮ, ਕਿਸ ਜ਼ਾਤ ਦਾ ਹੈ ਏ।
ਮਰ ਜਾਣਾ ਸੀ ਕਿਸੇ ਨੇ,
ਖੂਨਦਾਨ ਨਾ ਕਰਦਾ ਓ ਫ਼ਰਿਸ਼ਤਾ,
ਚੂਪ ਕਰਕੇ ਚਲਾ ਗਿਆ ਓ,
ਪੁਛਿਆ ਨਾ ਕਿਸੇ,
ਕਿਸ ਧਰਮ ਦਾ ਹੈ,ਕਿਸ ਜ਼ਾਤ ਦਾ ਹੈ ਓ,
ਫਿਰ ਕੌਣ ਨੇ ਇਹ,
ਜਾਤਾਂ ਦੀ, ਧਰਮਾ ਦੀ ਮੋਹਰਾਂ ਲਾਉਣ ਵਾਲੇ,
ਕੌਣ ਨੇ ਇਹ ਨਫ਼ਰਤ ਫੈਲਾਉਣ ਵਾਲੇ,
ਧਰਮਾਂ ਤੇ ਜ਼ਾਤਾ ਤੇ ਲੜਾਉਣ ਵਾਲੇ,
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly