ਫੇਰ ਕਹਿੰਦੇ ਨਿਆਣੇ ਸਾਡੇ..?

ਰੋਮੀ ਘੜਾਮੇਂ ਵਾਲ਼ਾ।

(ਸਮਾਜ ਵੀਕਲੀ)

ਸੇਵੀਆਂ ਨੂੰ ਛੱਡ ਕੇ ਨੇ ਮੈਗੀਆਂ ਖਵਾਈ ਜਾਂਦੇ।
ਦੁੱਧ ਲੱਸੀ ਤਿਆਗ ਕੇ ਫਰੂਟੀਆਂ ਪਿਆਈ ਜਾਂਦੇ।
ਸ਼ਹਿਦ ਨਾ ਚਟਾਉਂਦੇ ਤੇ ਖਵਾਈ ਜਾਂਦੇ ਜੈਮ….।
ਫੇਰ ਕਹਿੰਦੇ
ਫੇਰ ਕਹਿੰਦੇ ਨਿਆਣੇ ਸਾਡੇ ਰਹਿੰਦੇ ਨਹੀਂਓ ਕੈਮ।

ਖੁੱਡੇ ਲੈਨ ਲਾ ਕੇ ਦਾਦੀ-ਨਾਨੀਆਂ ਦੀ ਲੋਰੀਆਂ।
ਸੁਣਾਉਂਦੇ ਤੇ ਵਿਖਾਉਂਦੇ ਕਾਰਟੂਨਾਂ ਦੀ ਸਟੋਰੀਆਂ।
ਮਾਡਰਨ ਹੋਣ ਵਾਲ਼ਾ ਪਾਲ਼ੀ ਜਾਣ ਵਹਿਮ।
ਫੇਰ ਕਹਿੰਦੇ
ਫੇਰ ਕਹਿੰਦੇ ਨਿਆਣੇ ਸਾਡੇ ਰਹਿੰਦੇ ਨਹੀਂਓ ਕੈਮ।

ਖੇਡਾਂ ਕਸਰਤਾਂ ਦੀ ਨਾ ਕੋਈ ਪੁੱਛ-ਦੱਸ ਹੈ।
ਮੋਬਾਇਲ ਗੇਮਾਂ ਵਾਲ਼ਾ ਪਰ ਆਪ ਪਾਇਆ ਝੱਸ ਹੈ।
ਤਾਹੀਉਂ ਬੱਚੇ ਜਾਣ ਪ੍ਰਛਾਵੇਂ ਤੋਂ ਸਹਿਮ।
ਫੇਰ ਕਹਿੰਦੇ
ਫੇਰ ਕਹਿੰਦੇ ਨਿਆਣੇ ਸਾਡੇ ਰਹਿੰਦੇ ਨਹੀਂਓ ਕੈਮ।

ਪੁਲਿਸ, ਪ੍ਰਸ਼ਾਸਨ ਜਾਂ ਖੇਡਾਂ ਦੇ ਮੈਦਾਨ ਸਨ।
ਹੁੰਦੇ ਸਭ ਥਾਵਾਂ ‘ਤੇ ਪੰਜਾਬੀ ਪ੍ਰਧਾਨ ਸਨ।
ਰੋਮੀ ਘੜਾਮੇਂ ਕਾਸ਼ ਆਜੇ ਉਹੀ ਟੈਮ… ।
ਫੇਰ ਕਹਿੰਦੇ
ਫੇਰ ਕਹਿੰਦੇ ਨਿਆਣੇ ਸਾਡੇ ਰਹਿੰਦੇ ਨਹੀਂਓ ਕੈਮ।

ਰੋਮੀ ਘੜਾਮੇਂ ਵਾਲ਼ਾ।
98552-81105

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੀਰ ਬਾਲ ਦਿਵਸ ਨੂੰ ਕੌਮੀ ਪੱਧਰ ’ਤੇ ਮਨਾਉਣਾ ਪ੍ਰਧਾਨ ਮੰਤਰੀ ਮੋਦੀ ਦਾ ਸਲਾਘਾਯੋਗ ਕਦਮ-ਮਾਸਟਰ ਵਿਨੋਦ ਕੁਮਾਰ
Next articleਮਹਿਮੂਦ ਅਖ਼ਤਰ ਨੇ ਬਤੌਰ ਵਕਫ਼ ਬੋਰਡ ਅਸਟੇਟ ਅਫ਼ਸਰ ਕਪੂਰਥਲਾ ਦਾ ਚਾਰਜ ਸੰਭਾਲਿਆ