(ਸਮਾਜ ਵੀਕਲੀ)
ਆਸਤਿਕ ਬੰਦਾ ਹੁੰਦਾ ਰੱਬ ਨੂੰ ਮੰਨਣ ਵਾਲਾ,
ਕੰਮ ਦਾ ਡੱਕਾ ਨਾ ਤੋੜੇ, ਅੱਖਾਂ ਮੀਚ ਕੇ ਸੁੱਟੇ ਰੱਬ ਤੇ ਡੋਰੀ।
ਨਾਸਤਿਕ ਭਾਵੇਂ ਰੱਬ ਨੂੰ ਨਹੀਂ ਮੰਨਦਾ ਪਰ ਹੁੰਦਾ ਸਿਰੇ ਦਾ ਖੋਜੀ,
ਸਾਰੇ ਕੰਮ ਆਪਣੇ ਹੱਥੀਂ ਕਰਦਾ, ਵਧੀਆ ਚੱਲਦਾ ਫੁਲਕਾ ਤੋਰੀ।
ਐਵੇਂ ਲੋਕੀਂ ਭੈੜੇ ਸੀ ਸ਼ੱਕ ਕਰਦੇ ਭਗਤ ਸਿੰਘ ‘ਤੇ,
ਨਾਸਤਿਕਤਾ ਤੇ ਦੇਸ਼ ਭਗਤੀ ਦਾ ਨਾਂ ਕੋਈ ਮੇਲ।
ਉਸ ਨੂੰ ਗਰਮਦਲੀਆ ਕੱਟੜਵਾਦੀ ਸਨ ਕਹਿੰਦੇ,
ਛੇਤੀ ਹੀ ਪਿਘਲ ਜਾਂਦਾ ਸੀ, ਦੀਨ-ਦੁਖੀਆਂ ਦਾ ਦੁਮੇਲ।
ਭਗਤ ਸਿੰਘ ਦੇ ਪਿਤਾ ਜੀ ਸਨ ਅੰਮ੍ਰਿਤਧਾਰੀ,
ਕੀ ਹੋਇਆ ਜੇ ਸੰਘਰਸ਼ੀ ਮੰਜਲਾਂ ਵਿੱਚ, ਪੁੱਤ ਹੋਇਆ ਇਨਕਾਰੀ।
ਆਪਣੇ ਦੇਸ਼ ਵਾਸੀਆਂ ਲਈ, ਮੋਢੇ ਨਾਲ ਮੋਢਾ ਜੋੜਿਆ,
ਜਿੰਦ-ਜਾਨ ਆਪਣੀ ਸੱਚੇ ਸੁੱਚੇ ਮਿੱਤਰਾਂ ਲਈ ਵਾਰੀ।
ਇਕ ਪ੍ਰਤੀਸ਼ਤ ਨੂੰ ਛੱਡ ਕੇ ਸੀ ਨਾਸਤਿਕ ਬਣੀ, ਪੰਜਾਬ ਦੀ ਜਵਾਨੀ,
ਸਮੇਂ ਦੀ ਤੇਜ਼ੀ ਦਾ ਸੱਚ ਸੀ ਇਹ,ਬਾਕੀ ਵਾਹਿਗੁਰੂ
ਨੇ ਜਾਣੀ।
ਜਕੜਨਾ ਵਿੱਚ ਕਿਸੇ ਨੂੰ ਨਹੀਂ ਜਕੜ ਸਕਦੇ ,
ਵਿੱਚ ਦੁਨੀਆਂ ਆਪੇ ਭੁਗਤੇਗਾ ਜੋ ਕਰੂਗਾ ਮਨਮਾਨੀ।
ਗੁਰੂਆਂ ਸਾਡਿਆਂ ਵੀ ਦੁਖੀ ਲੋਕਾਈ ਲਈ,
ਚੁਣਿਆ ਸੰਘਰਸ਼ ਦਾ ਰਾਹ, ਲਾਲਚਾਂ ਵਾਲੇ ਰਾਹ ਤਿਆਗੇ,
ਸੱਚ ਵਾਸਤੇ ਸੱਜਣ ਠੱਗਾਂ ਨੂੰ ਸੁਧਾਰਿਆ।
ਬਾਬਰ ਵਰਗੇ ਜ਼ੁਲਮੀ ਰਾਜਿਆਂ ਤੋਂ ਵੀ ਨਿਜਾਤ ਦਵਾਈ,
ਸਰਬੰਸ ਆਪਣਾ ਕੁਰਬਾਨ ਕਰਕੇ, ਅਪਣਾ ਆਪ ਵੀ ਦੇਸ਼ ਲਈ ਵਾਰਿਆ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly