ਦਿੜ੍ਹਬਾ ਵਿਖੇ ਗੰਨ ਹਾਊਸ ਵਿੱਚ ਚੋਰੀ

ਫੋਟੋ- ਦਿੜ੍ਹਬਾ ਵਿਖੇ ਪੁਲਿਸ ਚੋਰੀ ਦੀ ਜਾਂ ਕਰਦੇ ਹੋਏ।

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਦਿੜ੍ਹਬਾ ਵਿਖੇ ਰਾਸ਼ਟਰੀ ਮਾਰਗ ਉਤੇ ਸਥਿੱਤ ਅਸਲਾ ਦੀ ਦੁਕਾਨ ਉਤੇ ਰਾਤ ਨੂੰ ਚੋਰਾਂ ਦੇ ਹੱਥ ਸਾਫ ਕਰ ਦਿੱਤਾ ਹੈ। ਇਸ ਚੋਰੀ ਨੂੰ ਲੈ ਕੇ ਜ਼ਿਲ੍ਹੇ ਦੀ ਸਾਰੀ ਪੁਲਿਸ ਹਰਕਤ ਵਿੱਚ ਆ ਗਈ ਹੈ। ਜ਼ਿਲ੍ਹਾ ਪੁਲਿਸ ਮੁੱਖੀ ਸਵਪਨ ਸ਼ਰਮਾ, ਐਸਪੀ (ਡੀ) ਪਲਵਿੰਦਰ ਸਿੰਘ ਚੀਮਾ, ਡੀਐਸਪੀ (ਡੀ) ਯੋਗੇਸ਼ ਸ਼ਰਮਾ, ਡੀਐਸਪੀ ਦਿੜ੍ਹਬਾ ਪਿ੍ਰਥਵੀ ਸਿੰਘ ਚਾਹਲ ਅਤੇ ਹੋਰ ਪੁਲਿਸ ਅਧਿਕਾਰੀ ਮਾਮਲੇ ਦੇ ਜਾਂਚ ਕਰਨ ਵਿੱਚ ਲੱਗੇ ਹੋਏ ਹਨ। ਜਾਣਕਾਰੀ ਅਨੁਸਾਰ ਧੰਨਰਾਜ ਗੰਨ ਹਾਉਸ ਦੀ ਦੁਕਾਨ ਵਿੱਚ ਰੱਖਿਆ ਗਿਆ ਅਸਲਾ ਚੋਰੀ ਹੋ ਗਿਆ ਹੈ।

ਚੋਰਾਂ ਨੇ ਅਸਲਾ ਦੁਕਾਨ ਦੇ ਨਾਲ ਵਾਲੀ ਖਾਲੀ ਪਲਾਟ ਵਿੱਚੋਂ ਸੰਨ ਲਾ ਕੇ ਚੋਰੀ ਕੀਤਾ ਹੈ। ਦੁਕਾਨ ਵਿੱਚ ਦਾਖਲ ਹੋਣ ਲਈ ਦੋ ਜਗਾ ਉਤੇ ਪਾੜ ਲਾਏ ਗਏ। ਇੱਕ ਪਾੜ ਦੁਕਾਨ ਦੇ ਦਫਤਰ ਵਿੱਚ ਜਾਣ ਲਈ ਅਤੇ ਦੂਜਾ ਅਸਲਾ ਰੂਮ ਵਿੱਚ ਦਾਖਲ ਹੋਣ ਲਈ ਲਾਇਆ ਗਿਆ ਹੈ। ਐਸਪੀ (ਡੀ) ਪਲਵਿੰਦਰ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਇਸ ਮਾਮਲੇ ਦਾ ਜਾਂਚ ਵਿੱਚ ਜੁਟੀ ਹੋਈ ਹੈ। ਪੁਲਿਸ ਦੁਕਾਨ ਵਿੱਚ ਲੱਗੇ ਕੈਮਰੇ ਅਤੇ ਬਾਹਰ ਹੋਰ ਦੁਕਾਨਾਂ ਉਤੇ ਲੱਗੇ ਕੈਮਰਿਆ ਦੇ ਫੁੱਟੇਜ਼ ਵੇਖੇ ਜਾ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਕਿ ਜੇਕਰ ਇਸ ਮਾਮਲੇ ਵਿੱਚ ਗੰਨ ਹਾਉਸ ਮਾਲਕ ਦੀ ਕੋਈ ਅਣਗਹਿਲੀ ਪਾਈ ਗਈ ਤਾਂ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਕੁੱਝ ਹਥਿਆਰ ਅਤੇ ਰੌਂਦ ਮਿਸ ਹੋਣ ਦੀ ਸੰਭਾਵਨਾ ਹੈ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ਦਾ ਪੁਲਿਸ ਰਿਕਾਰਡ ਵੇਖ ਕੇ ਹੀ ਸਹੀ ਦੱਸ ਸਕਦੀ ਹੈ। ਇਸ ਲਈ ਡੌਗ ਸਕੈਅਟ ਅਤੇ ਫੌਰੈਂਸਿਸਕ ਵਿਭਾਗ ਦੇ ਅਇਧਕਾਰੀ ਵਿਸ਼ੇਸ਼ ਤੌਰ ਉਤੇ ਜਾਂਚ ਕਰ ਰਹੇ ਹਨ। ਜਿਕਰਯੋਗ ਹੈ ਕਿ ਇਸ ਦੁਕਾਨ ਵਿੱਚ ਚੋਰੀ ਹੋਈ ਉਹ ਦੁਕਾਨ ਬਸ ਸਟੈਂਡ ਤੋਂ 50 ਗਜ਼ ਦੀ ਦੂਰੀ ਉਤੇ ਹੈ ਅਤੇ ਬਸ ਸਟੈਂਡ ਜਿਸ ਨੂੰ ਦਿੜ੍ਹਬਾ ਦਾ ਮੁੱਖ ਚੌਂਕ ਕਿਹਾ ਜਾਂਦਾ ਹੈ ਉਸ ਸਮੇਂ ਹਰ ਸਮੇਂ ਦਿਨ ਰਾਤ ਪੁਲਿਸ ਤਾਇਨਾਤ ਰਹਿੰਦੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਦੇਸ਼ ਬਾਬਾ ਨਾਨਕ ਜੀ ਦਾ
Next articleਬੰਦੇ