ਪਿੰਡ ਰਾਮਾਂ ਦੇ ਨੌਜਵਾਨਾਂ ਵੱਲੋਂ ਠੰਡੀ ਮਿੱਠੀ ਲੱਸੀ ਦੀ ਛਬੀਲ ਲਗਾਈ ਗਈ

ਨਿਹਾਲ ਸਿੰਘ ਵਾਲਾ (ਸਮਾਜ ਵੀਕਲੀ) ( ਰਣਦੀਪ ਸਿੰਘ ਰਾਮਾਂ ):  ਅੱਜ ਪਿੰਡ ਰਾਮਾਂ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਰਾਮਾਂ ਦੇ ਨੌਜਵਾਨਾਂ ਵੱਲੋਂ ਰਾਮਾਂ ਨਗਰ ਦੇ ਸਹਿਯੋਗ ਸਦਕਾ ,,ਗੁਰੂਦੁਆਰਾ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ (ਰਾਮਾਂ) ਵੱਲੋਂ ਚਕਰ ਰੋਡ ਤੇ ਠੰਡੀ ਮਿੱਠੀ ਲੱਸੀ ਦੀ ਛਬੀਲ ਲਗਾ ਕੇ ਗਰਮੀ ਨਾਲ ਹਾਲੋ- ਬੇਹਾਲ ਹੋਏ ਰਾਹਗੀਰਾ ਨੂੰ ਠੰਡੀ ਮਿੱਠੀ ਲੱਸੀ ਪਿਲਾ ਕੇ ਤੱਪਦੇ ਸੀਨੇ ਨੇ ਠਾਰੇ ।

ਕਲੱਬ ਦੇ ਸੇਵਾਦਾਰਾਂ ਨੌਜਵਾਨਾਂ ਨੇ ਰਲ – ਮਿਲ ਕੇ ਬੇਖੂਬੀ ਨਾਲ ਸੇਵਾ ਨਿਭਾਈ । ਇਸ ਮੌਕੇ ਤੇ ਬਲੌਰ ਸਿੰਘ ਸਾਬਕਾ ਸਰਪੰਚ (ਜੇ,ਈ) ,,ਜਸਕਰਨ ਸਿੰਘ ਕਨੇਡੀਅਨ ,,ਇੰਦਰਜੀਤ ਸਿੰਘ ,, ਗੁਰਵਿੰਦਰ ਸਿੰਘ ,, ਸੁਖਦੀਪ ਸਿੰਘ ,, ਅਵਤਾਰ ਸਿੰਘ ,, ਗੁਰਪ੍ਰੀਤ ਸਿੰਘ ਆਦਿ ਮੌਕੇ ਤੇ ਸੇਵਾਦਾਰਾਂ ਨੇ ਹਾਜ਼ਰੀਆਂ ਭਰੀਆਂ ਤੇ ਨਾਲ ਹੀ ਤਨ- ਮਨ ਨਾਲ ਸੇਵਾ ਨਿਭਾਈ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਲ ਵੱਲੋਂ ਬਲਾਕ ਫਗਵਾੜ੍ਹਾ ਦੀ ਨਵੀਂ ਕਮੇਟੀ ਦਾ ਗਠਨ
Next articleਪੀਰ ਬਾਬਾ ਮੁਲਖ ਸ਼ਾਹ ਜੀ ਦੇ ਦਰਬਾਰ ਖੱਸਣ ਦਾ ਸਾਲਾਨਾ ਮੇਲਾ ਸਮਾਪਤ