ਨੌਜਵਾਨ ਵਰਗ ਅਗਲੀ ਸਰਕਾਰ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਬਣਾਉਣ ਲਈ ਕਾਹਲੇ ਹਨ—ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਗੁਰਦੁਆਰਾ ਸੰਤ ਬਾਬਾ ਮੰਗਲ ਸਿੰਘ ਜੀ ਤਪ ਅਸਥਾਨ ਨਿਹੰਗ ਸਿੰਘਾਂ ਵਿਖੇ ਨੋਜਵਾਨਾ ਦੀ ਇਕ ਵਿਸ਼ੇਸ਼ ਮੀਟਿੰਗ ਹੋਈ । ਜਿਸ ਵਿੱਚ ਸ ਰਣਜੀਤ ਸਿੰਘ ਖੋਜੇਵਾਲ ਮੈਂਬਰ ਪੀ ਏ ਸੀ ਸ੍ਰੋਮਣੀ ਅਕਾਲੀ ਦਲ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ। ਇਸ ਦੌਰਾਨ ਕਾਂਗਰਸ ਸਰਕਾਰ ਤੋਂ ਦੁੱਖੀ ਨੋਜਵਾਨਾਂ ਨੇ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਅਤੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਹਰ ਵਰਗ ਨਾਲ ਝੂਠ ਬੋਲ ਕੇ ਸਰਕਾਰ ਤਾਂ ਬਣਾ ਲਈ ਹੈ। ਪਰ ਕਿਸੇ ਵੀ ਵਰਗ ਨੂੰ ਸਰਕਾਰ ਸਹੂਲਤਾਂ ਦੇਣ ਵਿੱਚ ਅਸਫਲ ਰਹੀ ਹੈ ।

ਉਹਨਾਂ ਕਿਹਾ ਕਿ ਬਾਦਲ ਸਰਕਾਰ ਵੇਲੇ ਚੱਲਦੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ। ਸਗੋਂ ਹੁਣ ਫੇਰ ਝੂਠੇ ਵਾਧਿਆਂ ਦਾ ਸਹਾਰਾ ਲੈ ਕੇ ਸਰਕਾਰ ਬਣਾਉਣਾ ਚਾਹੁੰਦੇ ਹਨ। ਪਰ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਖਾਸਕਰ ਨੋਜਵਾਨ ਵਰਗ ਇਹਨਾਂ ਦੇ ਝੂਠ ਨੂੰ ਸਮਝ ਚੁੱਕਾ ਹੈ ਅਤੇ ਅਗਲੀ ਸਰਕਾਰ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ । ਇਸ ਮੌਕੇ ਤੇ ਗੋਬਿੰਦ ਸਿੰਘ ਮਾਨ, ਬਿੰਦੂ, ਜੱਗਾ ਧਾਲੀਵਾਲ ਕੋਸਲਰ, ਪਰਦੀਪ ਸਿੰਘ, ਲਵੀ, ਰਾਜਿੰਦਰ ਸਿੰਘ ਧੰਜਲ ਸੰਨੀ ਬੈਂਸ ਗੁਰਮੀਤ ਸਿੰਘ ਲਕੀ ਮਨਿੰਦਰ ਸਿੰਘ ਚੀਮਾ , ਧਰਮਵੀਰ ਸਿੰਘ ਦਿਉਲ, ਆਕਾਸ਼ਦੀਪ ਸਿੰਘ ਆਹਲੂਵਾਲੀਆ, ਅਸ਼ਵਨੀ,ਸੰਧੂ, ਲਾਡੀ,ਨਨੀ,ਰਾਹੁਲ , ਨੀਰਜ, ਹਰਸਿਮਰਨਜੀਤ ਸਿੰਘ ਕਾਕਾ, ਸਤਿਬੀਰ ਸਿੰਘ ਸੰਨੀ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਰਟ ਸਕੂਲ ਅੱਲ੍ਹਾ ਦਿੱਤਾ ਵਿਖੇ ਸਨਮਾਨ ਸਮਾਰੋਹ ਆਯੋਜਿਤ
Next articleडॉ बी आर अंबेडकर सोसायटी और आल इंडिया एससी/एसटी रेलवे कर्मचारी एसोसिएशन की मीटिंग आयोजित