ਫਿਲੌਰ/ਅੱਪਰਾ (ਸਮਾਜ ਵੀਕਲੀ) (’ਜੱਸੀ)-ਅੱਪਰਾ ਦੇ ਨੌਜਵਾਨ ਸਰਪੰਚ ਵਿਨੈ ਕੁਮਾਰ ਬੰਗੜ ਨੇ ਕਸਬਾ ਅੱਪਰਾ ਦੇ ਉੱਘੇ ਖੋਸਲਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਗੌਰ ਕਰਨਯੋਗ ਹੈ ਕਿ ਅੱਪਰਾ ਦੇ ਬਾਲ ਕਿਸ਼ਨ ਖੋਸਲਾ ਸਾਬਕਾ ਮੈਂਬਰ ਪੰਚਾਇਤ, ਜੋ ਕਿ ਅੱਪਰਾ ਦੇ ਉੱਘੇ ਵਪਾਰੀ ਹੋਣ ਦੇ ਨਾਲ ਨਾਲ ਸਮਾਜ ਸੇਵਕ ਵੀ ਹਨ | ਬੀਤੇ ਦਿਨੀਂ ਉਨਾਂ ਦੀ ਸੁਪਤਨੀ ਸ੍ਰੀਮਤੀ ਨਿਸ਼ਾ ਖੋਸਲਾ ਦੀ ਬੀਤੇ ਦਿਨੀਂ ਬੇਵਕਤੀ ਮੌਤ ਹੋ ਗਈ ਸੀ | ਉਸ ਉਪਰੰਤ ਉਨਾਂ ਦੇ ਹੀ ਪਰਿਵਾਰ ‘ਚ ਜਤਿੰਦਰ ਖੋਸਲਾ ਉਰਫ ਵਿੱਕੀ ਖੋਸਲਾ ਦੀ ਵੀ ਮੌਤ ਹੋ ਗਈ ਸੀ | ਇਸ ਦੁੱਖ ਦੀ ਘੜੀ ‘ਚ ਅੱਪਰਾ ਦੇ ਸਰਪੰਚ ਵਿਨੈ ਅੱਪਰਾ ਨੇ ਸਮੂਹ ਖੋਸਲਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖੋਸਲਾ ਪਰਿਵਾਰ ਦੀ ਅੱਪਰਾ ਨੂੰ ਬਹੁਤ ਦੇਣ ਹੈ | ਸਵ. ਨਿਸ਼ਾ ਖੋਸਲਾ ਦੇ ਸਰਪੰਚ ਰਹਿਦੇ ਹੋਏ ਅੱਪਰਾ ਦੇ ਅਣਗਿਣਤ ਵਿਕਾਸ ਕਾਰਜ ਹੋਏ ਸਨ, ਜਿਸ ਦਾ ਲਾਭ ਅੱਜ ਵੀ ਅੱਪਰਾ ਵਾਸੀ ਲੈ ਰਹੇ ਹਨ | ਉਨਾਂ ਕਿਹਾ ਕਿ ਸਮੂਹ ਖੋਸਲਾ ਪਰਿਵਾਰ ਤੇ ਸ੍ਰੀ ਬਾਲ ਕਿਸ਼ਨ ਖੋਸਲਾ ਨੂੰ ਪ੍ਰਮਾਤਮਾ ਇਸ ਦੁੱਖ ਦੀ ਘੜੀ ‘ਚ ਹੋਰ ਬਲ ਬਖਸ਼ੇ ਤਾਂ ਕਿ ਸਮੂਹ ਖੋਸਲਾ ਪਰਿਵਾਰ ਇਨਾਂ ਦੁੱਖਾਂ ਤਕਲੀਫ਼ਾਂ ‘ਚ ਨਿਕਲ ਕੇ ਦੁਬਾਰਾ ਅੱਪਰਾ ਦੇ ਸਰਵਪੱਖੀ ਵਿਕਾਸ ਕਾਰਜਾਂ ਲਈ ਅਪਣਾ ਬਹੁਮੁੱਲਾ ਯੋਗਦਾਨ ਦੇ ਸਕੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly