ਨਿਊਯਾਰਕ— ਨਿਊਯਾਰਕ ਸਿਟੀ ‘ਚ ਇਕ ਵਾਰ ਫਿਰ ਔਰਤਾਂ ਖਿਲਾਫ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਅਪਰ ਈਸਟ ਸਾਈਡ ‘ਤੇ ਇਕ ਅਪਾਰਟਮੈਂਟ ‘ਚ 29 ਸਾਲਾ ਔਰਤ ‘ਤੇ ਬਲਾਤਕਾਰ ਦਾ ਦੋਸ਼ ਲੱਗਾ ਹੈ। ਪੁਲਸ ਮੁਤਾਬਕ ਇਹ ਘਟਨਾ 28 ਸਤੰਬਰ ਸ਼ਨੀਵਾਰ ਤੜਕੇ 3:40 ਵਜੇ ਈਸਟ 92ਵੀਂ ਸਟਰੀਟ ਅਤੇ ਫਸਟ ਐਵੇਨਿਊ ਨੇੜੇ ਵਾਪਰੀ। ਮੁਲਜ਼ਮ ਨੇ ਅਪਾਰਟਮੈਂਟ ਵਿੱਚ ਸੌਂ ਰਹੀ ਔਰਤ ਨੂੰ ਜਗਾਇਆ ਅਤੇ ਉਸ ਨਾਲ ਬਲਾਤਕਾਰ ਕੀਤਾ। ਔਰਤ ਦੇ ਚਿਹਰੇ ‘ਤੇ ਵੀ ਸੱਟਾਂ ਲੱਗੀਆਂ ਹਨ।
ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਸ਼ੱਕੀ ਦੀ ਵੀਡੀਓ ਜਾਰੀ ਕਰ ਦਿੱਤੀ ਹੈ। ਵੀਡੀਓ ‘ਚ ਸ਼ੱਕੀ ਵਿਅਕਤੀ ਨੀਲੀ ਜੀਨਸ, ਚਿੱਟੀ ਟੀ-ਸ਼ਰਟ ਅਤੇ ਜੈਕੇਟ ਪਹਿਨੇ ਨਜ਼ਰ ਆ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ, ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਨਿਊਯਾਰਕ ਸ਼ਹਿਰ ਵਿੱਚ ਔਰਤਾਂ ਦੇ ਨਾਲ ਜਿਨਸੀ ਹਮਲਿਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਸਾਲ ਮਈ ਵਿੱਚ ਵੀ ਇੱਕ ਔਰਤ ਨਾਲ ਬੇਰਹਿਮੀ ਨਾਲ ਬਲਾਤਕਾਰ ਹੋਇਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਮੈਨਹਟਨ ਸਪੈਸ਼ਲ ਵਿਕਟਿਮਜ਼ ਸਕੁਐਡ ਨੂੰ ਸੌਂਪਿਆ ਗਿਆ ਹੈ। ਪੁਲੀਸ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly